ਕਰਤਾਰਪੁਰ ’ਚ ਨਸ਼ੀਲੇ ਪਦਾਰਥ ਸਮੇਤ ਔਰਤ ਗ੍ਰਿਫ਼ਤਾਰ
ਜਲੰਧਰ : ਕਰਤਾਰਪੁਰ ਦੇ ਇੱਕ ਪਿੰਡ ’ਚ ਕਥਿਤ ਨਸ਼ੀਲੇ ਪਦਾਰਥ ਤੋਲਦੇ ਹੋਏ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦਿਹਾਤੀ ਪੁਲੀਸ ਨੇ ਗ੍ਰਿਫ਼ਤਾਰ ਉਸ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਮਹਿਲਾ ਨੂੰ ਨਾਕੇ ਦੌਰਾਨ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਉਸ ਦੀ ਪਛਾਣ ਪਰਮਜੀਤ ਕੌਰ ਉਰਫ਼ ਪੰਮੋ ਵਜੋਂ ਹੋਈ ਹੈ, ਜੋ ਕਰਤਾਰਪੁਰ ਦੇ ਪਿੰਡ ਨਾਹਰਪੁਰ ਦੀ ਰਹਿਣ ਵਾਲੀ ਹੈ।
ਪੁਲੀਸ ਨੇ ਕਿਹਾ ਹੈ ਕਿ ਉਸ ਦੀ ਇਕ ਪੁਰਾਣੀ ਵੀਡੀਓ ਵੀ ਵਾਇਰਲ ਹੋਈ ਸੀ। ਪਰਮਜੀਤ ਵਿਰੁੱਧ ਐੱਨਡੀਪੀਐੱਸ ਐਕਟ ਦੀ ਧਾਰਾ 21 ਅਤੇ 61 ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਰਤਾਰਪੁਰ ਪੁਲੀਸ ਨੇ ਦੱਸਿਆ ਕਿ ਮਹਿਲਾ ਵਿਰੁੱਧ ਪਹਿਲਾਂ ਤਿੰਨ ਐੱਫਆਈਆ’ਜ਼ ਦਰਜ ਸਨ, ਜਿਨ੍ਹਾਂ ਵਿੱਚ ਐੱਨਡੀਪੀਐਸ ਐਕਟ ਤਹਿਤ ਇੱਕ ਪੁਰਾਣਾ ਕੇਸ ਵੀ ਸ਼ਾਮਲ ਹੈ।
ਐਸਐਚਓ ਕਰਤਾਰਪੁਰ ਦਾ ਕਹਿਣਾ ਹੈ ਕਿ ‘‘ਵਾਇਰਲ ਹੋਈ ਵੀਡੀਓ ਵਿੱਚ ਮੌਜੂਦ ਮਹਿਲਾ ਇਹੀ ਹੈ ਪਰ ਇਹ ਇੱਕ ਪੁਰਾਣੀ ਵੀਡੀਓ ਹੈ, ਕਿਉਂਕਿ ਉਹ ਉੱਨੀ(ਸਰਦੀਆਂ ਦੇ) ਕੱਪੜੇ ਪਾਏ ਹੋਏ ਦਿਖਾਈ ਦੇ ਰਹੀ ਹੈ।’’ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਮਹਿਲਾ ਦੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਹੋਰ ਸਾਥੀਆਂ ਦੇ ਸ਼ਾਮਲ ਹੋਣ ਬਾਰੇ ਸਵਾਲਾਂ ਦੇ ਜਵਾਬ ਵਿੱਚ ਐਸਐਚਓ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
