ਨੇਪਾਲ ਅਤੇ ਬੰਗਾਲ ਦੀ ਖਾੜੀ ’ਚ ਭੂਚਾਲ
ਨਵੀਂ ਦਿੱਲੀ : ਬੰਗਾਲ ਦੀ ਖਾੜੀ ਵਿੱਚ 4.4 ਤੀਬਰਤਾ ਵਾਲਾ ਭੂਚਾਲ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਨੇਪਾਲ ਤੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਹਨ। ਬੰਗਾਲ ਦੀ ਖਾੜੀ ਵਿੱਚ ਰਿਕਟਰ ਪੈਮਾਨੇ ’ਤੇ 4.4 ਤੀਬਰਤਾ ਵਾਲਾ ਭੂਚਾਲ ਆਇਆ। ਇਹ ਭੂਚਾਲ ਦੁਪਹਿਰ 3:15 ਵਜੇ ਆਇਆ ਜਿਸ ਦੀ ਡੂੰਘਾਈ ਦਸ ਕਿਲੋਮੀਟਰ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਐਕਸ ’ਤੇ ਪੋਸਟ ਪਾ ਕੇ ਭੂਚਾਲ ਦੀ ਜਾਣਕਾਰੀ ਦਿੱਤੀ। ਇਸ ਨਾਲ ਕਿਸੇ ਵੀ ਤਰ੍ਹਾਂ ਦੇ ਮਾਲੀ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਇਸ ਤੋਂ ਪਹਿਲਾਂ ਪੱਛਮੀ ਨੇਪਾਲ ਦੇ ਕਾਸਕੀ ਜ਼ਿਲ੍ਹੇ ਵਿਚ ਦੁਪਹਿਰ 4.7 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
