ਪੰਜਾਬ ’ਚ ਬਦਲਿਆ ਮੌਸਮ ਦਾ ਮਿਜ਼ਾਜ, ਮਿਲੀ ਗਰਮੀ ਤੋਂ ਰਾਹਤ
ਚੰਡੀਗੜ੍ਹ, ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਬਾਅਦ ਦੁਪਹਿਰ ਕਰੀਬ ਚਾਰ ਵਜੇ ਹਨੇਰਾ ਛਾ ਗਿਆ। ਹਨੇਰੀ ਅਤੇ ਚੰਡੀਗੜ੍ਹ ਵਿਖੇ ਪਏ ਤੇਜ਼ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ। ਮੀਂਹ ਅਤੇ ਹਨੇਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਦਵਾ ਦਿੱਤੀ ਹੈ।
ਚੰਡੀਗੜ੍ਹ ਵਿੱਚ ਸਵੇਰ ਤੋਂ ਗਰਮੀ ਦਾ ਕਹਿਰ ਜਾਰੀ ਸੀ ਜਿਸ ਨੇ ਆਮ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਸੀ ਪਰ ਸ਼ਾਮ ਨੂੰ 4 ਵਜੇ ਦੇ ਕਰੀਬ ਅਚਾਨਕ ਮੌਸਮ ਤਬਦੀਲ ਹੋ ਗਿਆ ਅਤੇ ਬੱਦਲਵਾਈ ਹੋ ਗਈ। ਇਸ ਤੋਂ ਬਾਅਦ 5 ਵਜੇ ਦੇ ਕਰੀਬ ਹਨੇਰਾ ਛਾ ਗਿਆ ਅਤੇ ਹਨੇਰੀ ਚੱਲ ਪਈ। ਹਨੇਰੀ ਤੋਂ ਬਾਅਦ ਪਏ ਤੇਜ਼ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਵਾਈ। ਵੱਡੀ ਗਿਣਤੀ ਵਿੱਚ ਲੋਕ ਮੀਂਹ ਦਾ ਆਨੰਦ ਮਾਣਦੇ ਹੋਏ ਦਿਖਾਈ ਦਿੱਤੇ।
