ਸਲਮਾਨ ਖਾਨ ਘਰ ਜਬਰਦਸਤੀ ਵੜਨ ਦੀ ਕੋਸ਼ਿਸ਼ ’ਚ ਦੋ ਗ੍ਰਿਫਤਾਰ

ਸਲਮਾਨ ਖਾਨ ਘਰ ਜਬਰਦਸਤੀ ਵੜਨ ਦੀ ਕੋਸ਼ਿਸ਼ ’ਚ ਦੋ ਗ੍ਰਿਫਤਾਰ

0
178

ਸਲਮਾਨ ਖਾਨ ਘਰ ਜਬਰਦਸਤੀ ਵੜਨ ਦੀ ਕੋਸ਼ਿਸ਼ ’ਚ ਦੋ ਗ੍ਰਿਫਤਾਰ

ਮੁੰਬਈ “: ਮੁੰਬਈ ਦੇ ਬਾਂਦਰਾ ਖੇਤਰ ਵਿੱਚ ਅਦਾਕਾਰ ਸਲਮਾਨ ਖਾਨ ਦੀ ਇਮਾਰਤ ਵਿੱਚ ਜਬਰਦਸਤੀ ਵੜਨ ਦੇ ਦੋਸ਼ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰਕੇ ਐੱਫਆਈਆਰ ਦਰਜ ਕੀਤੀ ਗਈ ਹੈ। ਦੋਸ਼ੀ ਜਤਿੰਦਰ ਕੁਮਾਰ ਸਿੰਘ (23) ਬਾਂਦਰਾ (ਪੱਛਮ) ਦੇ ਗਲੈਕਸੀ ਅਪਾਰਟਮੈਂਟਸ ਵਿੱਚ ਦਾਖਲ ਹੋਇਆ ਤੇ ਘਰ ਦੇ ਆਲੇ-ਦੁਆਲੇ ਘੁੰਮਦੇ ਦੇਖਿਆ ਗਿਆ ਸੀ।

ਅਦਾਕਾਰ ਦੀ ਸੁਰੱਖਿਆ ਲਈ ਉੱਥੇ ਤਾਇਨਾਤ ਇੱਕ ਪੁਲੀਸ ਕਰਮਚਾਰੀ ਨੇ ਉਸ ਨੂੰ ਉੱਥੋਂ ਜਾਣ ਲਈ ਕਿਹਾ ਸੀ। ਇਸ ਦੌਰਾਨ ਉਸ ਨੇ ਗੁੱਸੇ ਵਿੱਚ ਆ ਕੇ ਆਪਣਾ ਮੋਬਾਈਲ ਫੋਨ ਜ਼ਮੀਨ ’ਤੇ ਤੋੜ ਦਿੱਤਾ।

ਇਸੇ ਤਰ੍ਹਾਂ ਹੀ ਇੱਕ ਔਰਤ ਸਲਮਾਨ ਖਾਨ ਦੀ ਇਮਾਰਤ ਵਿੱਚ ਦਾਖਲ ਹੋਈ ਅਤੇ ਖਾਨ ਦੇ ਫਲੈਟ ਤੱਕ ਪਹੁੰਚਣ ਵਿੱਚ ਵੀ ਕਾਮਯਾਬ ਹੋ ਗਈ। ਔਰਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।

LEAVE A REPLY

Please enter your comment!
Please enter your name here