ਸਾਈਬਰ ਠੱਗੀ ਰਾਹੀਂ 25 ਲੱਖ ਲੁੱਟੇ, 3 ਗ੍ਰਿਫ਼ਤਾਰ
ਨਵੀਂ ਦਿੱਲੀ : ਸਾਈਬਰ ਠੱਗਾਂ ਦੇ ਹੌਂਸਲੇ ਬਹੁਤ ਬੁਲੰਦ ਹੋ ਚੁੱਕੇ ਹਨ। ਪਰ ਚੋਰ ਕਿੰਨਾ ਵੀ ਸ਼ਾਤਰ ਹੋਵੇ ਇੱਕ ਨਾ ਇੱਕ ਦਿਨ ਕਾਬੂ ਆ ਹੀ ਜਾਂਦਾ ਹੈ। ਦਿੱਲੀ ਪੁਲਿਸ 25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਤਿੰਨ ਸਾਈਬਰ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਸ਼ਨਾਖਤ ਰਾਹੁਲ ਵਰਮਾ, ਸ਼ਾਂਤਨੂ ਰਿਚੋਰੀਆ (26) ਅਤੇ ਅਰਜੁਨ ਸਿੰਘ (25) ਵਜੋਂ ਹੋਈ ਹੈ। ਉਨ੍ਹਾਂ ਨੂੰ ਪਹਾੜਗੰਜ ਖੇਤਰ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ੱਕੀ ਦਿੱਲੀ ਦੇ ਹੋਟਲਾਂ ਦੇ ਕਮਰਿਆਂ ਵਿਚ ਖਾਤਾ ਧਾਰਕਾਂ ਨਾਲ ਕੰਮ ਕਰਦੇ ਸਨ।
ਮਹੇਂਦਰ ਜੈਨ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਸ ਨੂੰ ਨਾਸਿਕ ਪੁਲੀਸ ਦੇ ਅਪਰਾਧ ਸ਼ਾਖਾ ਅਧਿਕਾਰੀ ਵਜੋਂ ਪੇਸ਼ ਕਰਨ ਆਉਂਦਿਆਂ ਇੱਕ ਵਿਅਕਤੀ ਵੱਲੋਂ 25 ਲੱਖ ਰੁਪਏ ਟ੍ਰਾਂਸਫਰ ਕਰਵਾਉਂਦਿਆਂ ਠੱਗਿਆ ਗਿਆ ਸੀ।’’ ਉਨ੍ਹਾਂ ਕਿਹਾ ਕਿ 21 ਮਾਰਚ ਨੂੰ ਜੈਨ ਨੂੰ ਇੱਕ ਵੀਡੀਓ ਕਾਲ ਆਈ ਜਿਸ ਦੌਰਾਨ ਕਾਲ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਉਸ ਦੇ ਆਧਾਰ ਕਾਰਡ ਵੇਰਵਿਆਂ ਦੀ ਦੁਰਵਰਤੋਂ ਧੋਖਾਧੜੀ ਵਾਲੇ ਬੈਂਕ ਖਾਤੇ ਖੋਲ੍ਹਣ ਲਈ ਕੀਤੀ ਗਈ ਸੀ, ਜੋ ਇੱਕ ਵੱਡੀ ਏਅਰਲਾਈਨ ਕੰਪਨੀ ਮਨੀ ਲਾਂਡਰਿੰਗ ਨਾਲ ਜੁੜੇ ਹੋਏ ਸਨ।
ਡੀਸੀਪੀ ਨੇ ਦੱਸਿਆ ਕਿ ਕਾਲ ਕਰਨ ਵਾਲੇ ਨੇ ਕਥਿਤ ਤੌਰ ’ਤੇ ਜੈਨ ਨੂੰ ਇੱਕ ਬੈਂਕ ਕਾਰਡ ਦੀ ਫੋਟੋਕਾਪੀ ਦਿਖਾਈ ਅਤੇ ਉਸਨੂੰ ਆਪਣੀ ਬੱਚਤ ਰਾਸ਼ੀ ਟ?ਰਾਂਸਫਰ ਕਰਨ, ਆਪਣੀ ਪਤਨੀ ਦੇ ਗਹਿਣੇ ਵੇਚਣ, ਆਨਲਾਈਨ ਗੇਟਵੇਅ ਅਤੇ ਆਰਟੀਜੀਐੱਸ ਰਾਹੀਂ ਹੋਰ ਭੁਗਤਾਨ ਕਰਨ ਲਈ ਮਜਬੂਰ ਕੀਤਾ। ਧੋਖਾਧੜੀ ਕਰਨ ਵਾਲੇ ਨੇ ਜੈਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਇਸ ਦੀ ਪਾਲਣਾ ਨਹੀਂ ਕਰਦਾ ਤਾਂ ਪੁਲੀਸ ਕਾਰਵਾਈ ਕੀਤੀ ਜਾਵੇਗੀ।
ਪੁਲੀਸ ਦੇ ਅਨੁਸਾਰ ਮੁਲਜ਼ਮ ਗੁਪਤ ਸੋਸ਼ਲ ਮੀਡੀਆ ਗਰੁੱਪ ਚਲਾਉਂਦੇ ਸਨ ਅਤੇ ਧੋਖਾਧੜੀ ਨੂੰ ਅੰਜਾਮ ਦੇਣ ਲਈ ਜਾਅਲੀ ਨੰਬਰਾਂ ਦੀ ਵਰਤੋਂ ਕਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਤੱਕ ਸੱਤ ਤੋਂ ਅੱਠ ਖਾਤਿਆਂ ਦੀ ਪਛਾਣ ਨੈੱਟਵਰਕ ਦੇ ਹਿੱਸੇ ਵਜੋਂ ਕੀਤੀ ਗਈ ਹੈ। ਕਾਰਵਾਈ ਦੌਰਾਨ ਕਾਬੂ ਕੀਤੇ ਵਿਅਕਤੀਆਂ ਤੋਂ ਤਿੰਨ ਮੋਬਾਈਲ ਫੋਨ, ਚਾਰ ਸਿਮ ਕਾਰਡ, ਤਿੰਨ ਚੈੱਕ ਬੁੱਕ ਅਤੇ ਸੱਤ ਵੱਖ-ਵੱਖ ਬੈਂਕਾਂ ਨਾਲ ਜੁੜੇ ਚਾਰ ਪਾਸਬੁੱਕ ਬਰਾਮਦ ਕੀਤੇ ਗਏ ਹਨ।