ਦਿਨ-ਦਿਹਾੜੇ ਜਲੰਧਰ ’ਚ ਵਕੀਲ ਨੂੰ ਗੋਲੀਆਂ ਮਾਰੀਆਂ, ਮੌਤ
ਜਲੰਧਰ : ਜਲੰਧਰ ਦੇ ਬਸਤੀ ਦਾਨਿਸ਼ ਮੰਦਾ ਇਲਾਕੇ ਵਿੱਚ ਵਕੀਲ ਪਰਮਿੰਦਰ ਸਿੰਘ ਢੀਂਗਰਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖਬਰ ਮਿਲੀ ਹੈ। ਗੋਲੀਆਂ ਦੀ ਆਵਾਜ਼ ਸੁਣਕੇ ਕੇ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਵਕੀਲ ਦੇ ਘਰ ਨੂੰ ਸੀਲ ਕਰ ਦਿੱਤਾ। ਲੋਕਾਂ ਵਿੱਚ ਇਸ ਕਤਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਨੌਜਵਾਨ ਵਕੀਲ ਪਰਮਿੰਦਰ ਪਾਲ ਸਿੰਘ ਢੀਂਗਰਾ ਇਲਾਕੇ ਕੇ ਪਤਵੰਤੇ ਸੱਜਣ ਸਨ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਵੀ ਸਮਾਜ ਵਿੱਚ ਵਿਚਰਦੇ ਸਨ। ਸਿੱਖ ਸੰਗਠਨਾਂ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਤੁਰੰਤ ਮੁਲਜ਼ਮਾਂ ਨੂੰ ਫੜ੍ਹਨ ਦੀ ਮੰਗ ਕੀਤੀ ਹੈ।