ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਨਾਲ ਹੋਈ ਅਣਬਣ

ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਨਾਲ ਹੋਈ ਅਣਬਣ

0
178

ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਨਾਲ ਹੋਈ ਅਣਬਣ

ਚੰਡੀਗੜ੍ਹ: ਦਿਲਜੀਤ ਦੋਸਾਂਝ ਨਾਲ 2013 ਤੋਂ ਸੋਨਾਲੀ ਸਿੰਘ ਕੰਮ ਕਰ ਰਹੀ ਸੀ ਅਤੇ ਦਿਲਜੀਤ ਅਕਸਰ ਆਪਣੀ ਸਫਲਤਾ ਵਿੱਚ ਉਸਦੇ ਯੋਗਦਾਨ ਨੂੰ ਮੰਨਦਾ ਸੀ, ਪਰ ਦਿਲਜੀਤ ਦੋਸਾਂਝ ਨੇ ਆਪਣੀ ਮੈਨੇਜਰ ਸੋਨਾਲੀ ਸਿੰਘ ਨਾਲ ਇੱਕ ਦਹਾਕੇ ਪੁਰਾਣਾ ਪ੍ਰੋਫੈਸ਼ਨਲ ਸਫ਼ਰ ਖਤਮ ਕਰ ਦਿੱਤਾ ਹੈ। ਦ ਹਾਲੀਵੁੱਡ ਰਿਪੋਰਟਰ ਇੰਡੀਆ ਦੇ ਅਨੁਸਾਰ ਅਚਾਨਕ ਹੋਏ ਇਸ ਤੋੜ ਵਿਛੋੜੇ ਨੇ ਮਨੋਰੰਜਨ ਉਦਯੋਗ ਵਿੱਚ ਭੂਚਾਲ ਲਿਆ ਦਿੱਤਾ ਹੈ, ਖਾਸ ਕਰਕੇ ਉਨ੍ਹਾਂ ਪ੍ਰਸ਼ੰਸਕਾਂ ਵਿੱਚ ਜਿਨ੍ਹਾਂ ਨੇ ਦਿਲਜੀਤ ਦੇ ਸਫਰ ਨੂੰ ਨੇੜਿਓਂ ਦੇਖਿਆ ਹੈ। ਕਿਹਾ ਜਾ ਰਿਹਾ ਹੈ ਕਿ ਸੋਨਾਲੀ ਨੇ ਇੰਸਟਾਗ੍ਰਾਮ ’ਤੇ ਦਿਲਜੀਤ ਨੂੰ ਵੀ ਅਨਫਾਲੋ ਕੀਤਾ ਹੈ, ਜਿਸ ਕਾਰਨ ਦੋਵਾਂ ਵਿਚਕਾਰ ਮਤਭੇਦ ਦੇ ਕਿਆਸ ਹੋਰ ਵਧ ਗਏ ਹਨ। ਪਿਛਲੇ ਦਿਨੀਂ ਹੋਏ ਮੇਟ ਗਾਲਾ ਵਿੱਚ ਵੀ ਸੋਨਾਲੀ ਸਿੰਘ ਦਿਲਜੀਤ ਨਾਲ ਨਹੀਂ ਨਜ਼ਰ ਆਈ ਅਤੇ ਨਾ ਹੀ ਉਸ ਨੇ ਸੋਸ਼ਲ ਮੀਡੀਆ ’ਤੇ ਇਸ ਪ੍ਰੋਗਰਾਮ ਬਾਰੇ ਕੁਝ ਵੀ ਸਾਂਝਾ ਕੀਤਾ।

ਸੂਤਰਾਂ ਦਾ ਕਹਿਣਾ ਹੈ, ‘‘ਕਿਸੇ ਨੂੰ ਇਸ ਦੀ ਉਮੀਦ ਨਹੀਂ ਸੀ, ਪਰ ਉਨ੍ਹਾਂ ਵਿਚਕਾਰ ਪੇਸ਼ੇਵਰ ਤੌਰ ’ਤੇ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਹਨ।’’ ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਸੋਨਾਲੀ ਨੂੰ ਬਿਲਬੋਰਡ ਦੀ ਗਲੋਬਲ ਮੈਨੇਜਰ ਆਫ਼ ਦ ਈਅਰ ਵਜੋਂ ਉਨ੍ਹਾਂ ਦੀ ਵੂਮੈਨ ਇਨ ਮਿਊਜ਼ਿਕ ਸੂਚੀ ਵਿੱਚ ਮਾਨਤਾ ਦਿੱਤੀ ਗਈ ਸੀ। ਇਹ ਪੁਰਾਣੇ ਸੰਬੰਧ ਦੁਬਾਰੇ ਜੁੜ ਸਕਣਗੇ ਜਾਂ ਫਿਰ ਪੱਕੇ ਤੌਰ ਤੇ ਸੋਨਾਲੀ ਸਿੰਘ ਨੇ ਉਸ ਨਾਲ ਕੰਮ ਕਰਨ ਤੋਂ ਕਿਨਾਰਾ ਕਰ ਲਿਆ ਹੈ ਇਸ ਬਾਰੇ ਆਉਣ ਵਾਲਾ ਸਮਾਂ ਦੀ ਦੱਸ ਸਕਦਾ ਹੈ।

LEAVE A REPLY

Please enter your comment!
Please enter your name here