ਰੂਸ ਵੱਲੋਂ ਯੂਕਰੇਨ ’ਤੇ ਭਿਆਨਕ ਹਮਲਾ

ਰੂਸ ਵੱਲੋਂ ਯੂਕਰੇਨ ’ਤੇ ਭਿਆਨਕ ਹਮਲਾ

0
168

ਰੂਸ ਵੱਲੋਂ ਯੂਕਰੇਨ ’ਤੇ ਭਿਆਨਕ ਹਮਲਾ

355 ਡਰੋਨ ਤੇ 9 ਕਰੂਜ਼ ਮਿਜ਼ਾਈਲਾਂ ਦਾਗੀਆਂ

ਕੀਵ : ਰੂਸ ਵੱਲੋਂ ਤਿੰਨ ਸਾਲਾਂ ਤੋਂ ਜਾਰੀ ਜੰਗ ਦੌਰਾਨ ਐਤਵਾਰ ਰਾਤ ਨੂੰ ਯੂਕਰੇਨ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਗਿਆ। ਯੂਕਰੇਨ ਦੇ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।

ਯੂਕਰੇਨੀ ਹਵਾਈ ਸੈਨਾ ਦੇ ਸੰਚਾਰ ਵਿਭਾਗ ਦੇ ਮੁਖੀ ਯੂਰੀ ਇਹਨਾਤ ਨੇ ਦੱਸਿਆ ਕਿ ਰੂਸ ਨੇ ਹਮਲੇ ਲਈ 355 ਡਰੋਨ ਭੇਜੇ ਸਨ। ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਰਾਤ ਨੂੰ ਹਮਲੇ ਦੌਰਾਨ ਰੁੂਸ ਵੱਲੋਂ 9 ਕਰੂਜ਼ ਮਿਜ਼ਾਈਲਾਂ ਵੀ ਦਾਗੀਆਂ ਗਈਆਂ। ਅਧਿਕਾਰੀਆਂ ਮੁਤਾਬਕ ਹਮਲਿਆਂ ’ਚ ਕੁਝ ਨਾਗਰਿਕ ਜ਼ਖ਼ਮੀ ਹੋਏ ਹਨ ਪਰ ਹਾਲੇ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਹੈ। ਦੂਜੇ ਪਾਸੇ ਰੂਸ ਨੇ ਇਸ ਸਬੰਧੀ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।

ਦੱਸਣਯੋਗ ਹੈ ਕਿ ਸ਼ਨਿਚਰਵਾਰ ਰਾਤ ਨੂੰ ਰਾਜਧਾਨੀ ਕੀਵ ਅਤੇ ਹੋਰ ਇਲਾਕਿਆਂ ’ਤੇ ਰੂੁਸੀ ਡਰੋਨ ਤੇ ਮਿਜ਼ਾਈਲ ਹਮਲਿਆਂ ’ਚ ਘੱਟੋ-ਘੱਟ 12 ਵਿਅਕਤੀ ਮਾਰੇ ਗਏ ਸਨ ਤੇ ਦਰਜ਼ਨਾਂ ਜ਼ਖਮੀ ਹੋ ਗਏ ਸਨ। ਯੂਕਰੇਨੀ ਅਧਿਕਾਰੀਆਂ ਨੇ ਰੂਸ-ਯੂਕਰੇਨ ਵਿਚਾਲੇ ਜਾਰੀ ਜੰਗ ਦੌਰਾਨ ਇਸ ਨੂੰ ਸਭ ਤੋਂ ਵੱਡਾ ਹਮਲਾ ਕਰਾਰ ਦਿੱਤਾ ਸੀ, ਜਿਸ ਵਿੱਚ 69 ਮਿਜ਼ਾਈਲਾਂ ਤੇ ਵੱਖ-ਵੱਖ ਕਿਸਮਾਂ ਦੇ 298 ਡਰੋਨਾਂ ਦੀ ਵਰਤੋਂ ਕੀਤੀ ਗਈ ਸੀ। ਰੂਸ ਵੱਲੋਂ ਲੰਘੇ ਦਿਨ ਕੀਵ, ਝਾਈਟੋਮੀਰ, ਖੇਮੇਲਿਨਤਸਕੀ, ਤੇਰਨੋਪਿਲ, ਚਰਨੀਹਿਵ, ਸੂਮੀ, ਓਡੈੱਸਾ, ਪੋਲਤਾਵਾ, ਦਿਨਪਰੋੋ, ਮਾਈਕੋਲੇਵ ਤੇ ਚੇਰਕਾਸੀ ਆਦਿ ਖੇਤਰਾਂ ’ਚ ਹਮਲੇ ਕੀਤੇ ਗਏ ਸਨ।

LEAVE A REPLY

Please enter your comment!
Please enter your name here