ਚੰਡੀਗੜ੍ਹ ’ਚ ਕਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ

ਚੰਡੀਗੜ੍ਹ ’ਚ ਕਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ

0
139

ਚੰਡੀਗੜ੍ਹ ’ਚ ਕਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ

ਚੰਡੀਗੜ੍ਹ : ਕਰੋਨਾ ਨੇ ਮੁੜ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਕਰੋਨਾ ਪਾਜ਼ੇਟਿਵ 40 ਸਾਲ ਵਿਅਕਤੀ ਦੀ ਅੱਜ ਸਵੇਰੇ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਮੌਤ ਹੋ ਗਈ। ਸਬੰਧਤ ਮਰੀਜ਼ ਪਿੱਛੋਂ ਯੂਪੀ ਦੇ ਫ਼ਿਰੋਜ਼ਾਬਾਦ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਕੋਵਿਡ ਲਈ ਪਾਜ਼ੇਟਿਵ ਨਿਕਲਣ ਮਗਰੋਂ ਲੁਧਿਆਣਾ ਤੋਂ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ। ਉਸ ਨੂੰ ਹਸਪਤਾਲ ਦੇ ਕੋਵਿਡ ਵਾਰਡ ਵਿਚ ਦਾਖ਼ਲ ਕਰਵਾਉਣ ਮਗਰੋਂ ਇਕਾਂਤਵਾਸ ਵਿਚ ਰੱਖਿਆ ਗਿਆ ਸੀ। ਇਸ ਵਾਰਡ ਵਿਚ ਕਿਸੇ ਵੀ ਐਮਰਜੈਂਸੀ ਲੋੜ ਲਈ ਦੋ ਵੈਂਟੀਲੇਟਰ ਰੱਖੇ ਗਏ ਹਨ। ਚੰਡੀਗੜ੍ਹ ਵਿਚ ਇਹ ਪਹਿਲਾ ਕੋਵਿਡ ਪਾਜ਼ੇਟਿਵ ਕੇਸ ਹੈ। ਉਂਝ ਹਸਪਤਾਲ ਨੇ ਅਜੇ ਤੱਕ ਇਹ ਸਪਸ਼ਟ ਨਹੀਂਂ ਕੀਤਾ ਹੈ ਕਿ ਕੀ ਇਹ ਕਰੋਨਾ ਦੇ ਨਵੇਂ ਜੇਐੱਨ1 ਵੇਰੀਐਂਟ ਦਾ ਮਾਮਲਾ ਸੀ ਜਾਂ ਨਹੀਂ।

ਜੀਐੱਮਸੀਐੱਚ 32 ਦੇ ਡਾਇਰੈਕਟਰ ਡਾ.ਅਸ਼ੋਕ ਅਤਰੀ ਨੇ ਪਹਿਲਾਂ ਕਿਹਾ ਸੀ ਕਿ ਸਾਰੇ ਜ਼ਰੂਰੀ ਡੇਟਾ ਲੋੜੀਂਦੇ ਫਾਰਮੈਟ ਵਿੱਚ ਜਮ?ਹਾਂ ਕਰ ਦਿੱਤੇ ਗਏ ਹਨ ਅਤੇ ਮਰੀਜ਼ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਡਾ. ਅਤਰੀ ਨੇ ਸ਼ੁਰੂ ਵਿੱਚ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ, ਪਰ ਮਰੀਜ਼ ਦੀ ਮੌਤ ਮਗਰੋਂ ਹੁਣ ਇਸ ਨੂੰ ਗੰਭੀਰ ਸੰਕੇਤ ਵਜੋਂ ਲਿਆ ਜਾ ਰਿਹਾ ਹੈ। ਕੋਵਿਡ ਨਾਲ ਹੋਈ ਮੌਤ ਮਗਰੋਂ ਸਿਹਤ ਵਿਭਾਗ ਦੇ ਫੌਰੀ ਹਰਕਤ ਵਿਚ ਆਉਣ ਦੀ ਉਮੀਦ ਹੈ। ਵਿਭਾਗ ਵੱਲੋਂ ਕੋਵਿਡ ਨੂੰ ਹੋਰ ਫੈਲਣ ਨੂੰ ਰੋਕਣ ਲਈ ਨਿਗਰਾਨੀ ਅਤੇ ਇਹਤਿਆਤੀ ਉਪਰਾਲੇ ਤੇਜ਼ ਕੀਤੇ ਜਾਣਗੇ।

LEAVE A REPLY

Please enter your comment!
Please enter your name here