ਪਹਿਲਗਾਮ ਅੱਤਵਾਦੀ ਹਮਲਾ ਭਾਰਤ ਦੀ ਆਤਮਾ ‘ਤੇ ਵਾਰ ਸੀ: ਮੋਦੀ

ਪਹਿਲਗਾਮ ਅੱਤਵਾਦੀ ਹਮਲਾ ਭਾਰਤ ਦੀ ਆਤਮਾ ‘ਤੇ ਵਾਰ ਸੀ: ਮੋਦੀ

0
118

ਪਹਿਲਗਾਮ ਅੱਤਵਾਦੀ ਹਮਲਾ ਭਾਰਤ ਦੀ ਆਤਮਾ ‘ਤੇ ਵਾਰ ਸੀ: ਮੋਦੀ

ਗੰਗਟੋਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਅੱਤਵਾਦ ਵਿਰੁੱਧ ਆਪਣੀ ਲੜਾਈ ਵਿੱਚ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਢੁਕਵਾਂ ਜਵਾਬ ਦਿੱਤਾ ਅਤੇ ਪਾਕਿਸਤਾਨ ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਅਤੇ ਕਈ ਹਵਾਈ ਅੱਡੇ ਤਬਾਹ ਕਰ ਦਿੱਤੇ। ਪਹਿਲਗਾਮ ਹਮਲੇ ਨੂੰ ਧਾਰਮਿਕ ਲੀਹਾਂ ‘ਤੇ ਭਾਰਤ ਵਿੱਚ ਫੁੱਟ ਪਾਉਣ ਦੀ “ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼”ਦੱਸਦਿਆਂ ਮੋਦੀ ਨੇ ਕਿਹਾ, “ਅਸੀਂ ਇੱਕ ਸਪੱਸ਼ਟ ਸੰਦੇਸ਼ ਭੇਜਿਆ ਹੈ ਕਿ ਭਾਰਤ ਅੱਤਵਾਦੀ ਹਮਲੇ, ਜਿਸਨੇ ਸਾਡੀਆਂ ਕੁਝ ਭੈਣਾਂ ਦੇ ਸਿੰਦੂਰ ਮਿਟਾ ਦਿੱਤੇ ਦੇ ਬਾਵਜੂਦ ਇੱਕਜੁੱਟ ਹੈ।”

ਗ਼ੌਰਤਲਬ ਹੈ ਕਿ ਬੀਤੀ 22 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਘੱਟੋ-ਘੱਟ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ।

ਮੋਦੀ ਅੱਜ ਇਥੇ ਪਲਜੋਰ ਸਟੇਡੀਅਮ ਵਿਖੇ ਸਿੱਕਮ ਦੇ ਸੂਬੇ ਵਜੋਂ ਰਾਜ ਸਥਾਪਨਾ ਸਮਾਰੋਹ ਦੀ 50ਵੀਂ ਵਰ੍ਹੇਗੰਢ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਹਿਮਾਲਿਆਈ ਰਾਜ “ਰਾਸ਼ਟਰ ਦਾ ਮਾਣ”ਹੈ ਅਤੇ ਇਸਦੇ ਲੋਕ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹਨ।

ਪ੍ਰਧਾਨ ਮੰਤਰੀ ਨੇ ਅਫਸੋਸ ਪ੍ਰਗਟ ਕੀਤਾ ਕਿ ਉਹ ਖਰਾਬ ਮੌਸਮ ਕਾਰਨ ਰਾਜ ਸਥਾਪਨਾ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਰਾਜ ਦਾ ਦੌਰਾ ਕਰਨਗੇ।

ਗ਼ੌਰਤਲਬ ਹੈ ਕਿ ਖ਼ਰਾਬ ਮੌਸਮ ਕਾਰਨ ਸਿੱਕਮ ਨਾ ਜਾ ਸਕੇ ਮੋਦੀ ਨੇ ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਵਰਚੁਅਲੀ (ਵੀਡੀਓ ਕਾਨਫਰੰਸ ਰਾਹੀਂ) ਇਸ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਕਈ ਹੋਰ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਜਿਨ੍ਹਾਂ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ ਗਏ, ਉਨ੍ਹਾਂ ਵਿੱਚ ਨਾਮਚੀ ਵਿੱਚ 500 ਬਿਸਤਰਿਆਂ ਵਾਲਾ ਜ਼ਿਲ੍ਹਾ ਹਸਪਤਾਲ, ‘ਸਵਰਣ ਜਯੰਤੀ ਮੈਤ੍ਰੇਯ ਮੰਜਰੀ’ (ਵ?ਹਾਈਟ ਹਾਲ, ਰਿਜ ਪਾਰਕ ਵਿਖੇ), ਪੇਲਿੰਗ ਤੋਂ ਸੰਗਾਚੋਲਿੰਗ ਮੱਠ ਤੱਕ ਇੱਕ ਯਾਤਰੀ ਰੋਪਵੇਅ, ਮਮਰਿੰਗ ਵਿਖੇ ਇੱਕ ‘ਗਊਸ਼ਾਲਾ’ ਅਤੇ ਗੰਗਟੋਕ ਜ਼ਿਲ੍ਹੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੂਰਤੀ ਸ਼ਾਮਲ ਹੈ।

LEAVE A REPLY

Please enter your comment!
Please enter your name here