ਪੁੱਤ ਦੇ ਇਨਸਾਫ ਲਈ ਲੜਾਂਗਾ ਹਰ ਲੜਾਈ : ਬਲਕੌਰ ਸਿੰਘ

ਪੁੱਤ ਦੇ ਇਨਸਾਫ ਲਈ ਲੜਾਂਗਾ ਹਰ ਲੜਾਈ : ਬਲਕੌਰ ਸਿੰਘ

0
164

ਪੁੱਤ ਦੇ ਇਨਸਾਫ ਲਈ ਲੜਾਂਗਾ ਹਰ ਲੜਾਈ : ਬਲਕੌਰ ਸਿੰਘ

ਮਾਨਸਾ : ‘‘ਸਿੱਧੂ ਮੂਸੇਵਾਲਾ ਨੂੰ ਸਰਕਾਰਾਂ ਇਨਸਾਫ ਨਹੀਂ ਦੇ ਸਕੀਆਂ। ਅਸੀਂ ਸਿਸਟਮ ਦਾ ਹਿੱਸਾ ਵੀ ਬਣੇ। ਦੇਸ਼ ਦੇ ਗ੍ਰਹਿ ਮੰਤਰੀ ਕੋਲ ਵੀ ਜਾ ਕੇ ਗਿੜਗਿੜਾਏ, ਪੰਜਾਬ ਵਿਧਾਨ ਸਭਾ ਦੇ ਬਾਹਰ ਵੀ ਧਰਨੇ ’ਤੇ ਬੈਠੇ ਪਰ ਲੀਡਰਾਂ ਨੇ ਮੇਰੇ ਪੁੱਤ ਦੀਆਂ ਅਸਥੀਆਂ ਨੂੰ ਸਿਸਟਮ ਦਾ ਹਿੱਸਾ ਬਣਾਇਆ।’’ ਇਹ ਗੱਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਉਸ ਦੀ ਤੀਸਰੀ ਬਰਸੀ ਮੌਕੇ ਪਿੰਡ ਮੂਸਾ ਵਿਖੇ ਭਰੇ ਮਨ ਨਾਲ ਕਹੀ।

ਉਨ੍ਹਾਂ ਬਹੁਤ ਹੀ ਭਾਵੁਕ ਮਾਹੌਲ ਵਿਚ ਬੋਲਦਿਆਂ ਕਿਹਾ, ‘‘ਹੁਣ ਅਸੀਂ ਮਜਬੂਰ ਹੋ ਗਏ ਹਾਂ ਕਿ ਅਸੀਂ ਖੁਦ ਇਹ ਲੜਾਈ ਲੜੀਏ ਅਤੇ ਰਾਜਨੀਤੀ ਵਿਚ ਆ ਕੇ ਪੰਜਾਬ ਵਿਧਾਨ ਸਭਾ ਅੰਦਰ ਇਹ ਅਵਾਜ਼ ਚੁੱਕੀਏ। ਉਂਝ ਸਾਡਾ ਰਾਜਨੀਤੀ ਨਾਲ ਕੋਈ ਸ਼ੌਕ ਵਾਸਤਾ ਨਹੀਂ ਹੈ। ਹੁਣ ਦੱਸੋ ਕੀ ਮੈਂ ਆਪਣੇ ਪੁੱਤ ਨੂੰ ਇਨਸਾਫ ਵੀ ਨਾ ਦਿਵਾਵਾਂ।’’

ਉਨ੍ਹਾਂ ਕਿਹਾ ਕਿ ਇਹ ਜੱਗ ਜ਼ਾਹਿਰ ਹੈ ਅਤੇ ਸਰਕਾਰਾਂ ਵੀ ਸਮਝਦੀਆਂ ਹਨ ਕਿ ਸਿੱਧੂ ਮੂਸੇਵਾਲਾ ਨੂੰ ਸਾਜ਼ਿਸ਼ ਤਹਿਤ ਭਾੜੇ ਦੇ ਬੰਦਿਆਂ ਤੋਂ ਕਤਲ ਕਰਵਾਇਆ ਗਿਆ। ਉਨ੍ਹਾਂ ਪੁੱਛਿਆ, ‘‘ਉਨ੍ਹਾਂ ਬੰਦਿਆਂ ਨੂੰ ਫੜ ਕੇ ਜੇਲ੍ਹ ’ਚ ਡੱਕਣ ਨਾਲ ਕੀ ਅਸਲੀ ਕਾਤਲ ਫੜੇ ਗਏ, ਤਾਂ ਦੱਸੋ ਮੇਰੇ ਪੁੱਤ ਨੂੰ ਇਨਸਾਫ ਕਦੋਂ ਤੇ ਕਿੱਥੇ ਮਿਲੇਗਾ।’’

ਬਲਕੌਰ ਸਿੰਘ ਨੇ ਕਿਹਾ ਕਿ ਪੁੱਤ ਦੇ ਕਤਲ ਨੂੰ ਲੈ ਕੇ ਇਨਸਾਫ ਖਾਤਿਰ ਕੀ ਕੇਂਦਰ, ਕੀ ਸੂਬਾ ਸਰਕਾਰ, ਉਹ ਕਿੱਥੇ ਨਹੀਂ ਗਏ, ਪਰ ਸਰਕਾਰਾਂ ਸਮੇਤ ਸਾਰਾ ਸਿਸਟਮ ਮਿਲਿਆ ਜੁਲਿਆ ਹੋਣ ਕਰਕੇ ਅੱਜ ਤੱਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ, ‘‘ਭਗਵੰਤ ਮਾਨ ਮੁੱਖ ਮੰਤਰੀ ਬਣੇ ਤਾਂ ਮੈਨੂੰ ਲੱਗਿਆ, ਉਨ੍ਹਾਂ ਦਾ ਪਿਛੋਕੜ ਕਲਾਕਾਰੀ ਵਾਲਾ ਰਿਹਾ ਹੈ, ਇਸ ਕਰਕੇ ਇਕ ਕਲਾਕਾਰ ਨੂੰ ਇਨਸਾਫ ਜ਼ਰੂਰ ਦਿਵਾਉਣਗੇ, ਪਰ ਭਗਵੰਤ ਮਾਨ ਨੇ ਸਾਰੇ ਕੇਸ ਨੂੰ ਅੱਖੋਂ ਪਰੋਖੇ ਕੀਤਾ।’’ ‘‘ਸਾਨੂੰ ਹੁਣ ਆਪਣੀ ਲੜਾਈ ਆਪ ਲੜਨੀ ਪਵੇਗੀ।’’

LEAVE A REPLY

Please enter your comment!
Please enter your name here