ਹੈਦਰਾਬਾਦ ’ਚ ਮਿਸ ਵਰਲਡ 2025 ਦਾ ਗਰੈਂਡ ਫਿਨਾਲੇ
ਹੈਦਰਾਬਾਦ : ਬੇਸਬਰੀ ਨਾਲ ਉਡੀਕਿਆ ਜਾ ਰਿਹਾ 72ਵੇਂ ਮਿਸ ਵਰਲਡ ਮੁਕਾਬਲੇ ਦਾ ਗਰੈਂਡ ਫਿਨਾਲੇ ਸ਼ਨਿੱਚਰਵਾਰ ਨੂੰ ਇੱਥੇ 89“5X 5xhibition 3entre ਵਿੱਚ ਹੋਇਆ। ਲਗਪਗ ਇਕ ਮਹੀਨਾ ਚੱਲੀਆਂ ਗਤੀਵਿਧੀਆਂ ਤੋਂ ਬਾਅਦ ਦੁਨੀਆ ਭਰ ਦੀਆਂ 108 ਪ੍ਰਤੀਯੋਗੀ ਸੁੰਦਰੀਆਂ ਮਿਸ ਵਰਲਡ ਤਾਜ ਲਈ ਮੁਕਾਬਲੇ ਸਨ।
ਇੱਕ ਬਿਆਨ ਦੇ ਅਨੁਸਾਰ ਸਟੈਫਨੀ ਡੇਲ ਵੈਲੇ (ਮਿਸ ਵਰਲਡ 2016) ਪ੍ਰਸਿੱਧ ਭਾਰਤੀ ਪੇਸ਼ਕਾਰ ਸਚਿਨ ਕੁੰਭਰ ਦੇ ਨਾਲ ਗ੍ਰਰੈਂਡ ਫਿਨਾਲੇ ਦੀ ਮੇਜ਼ਬਾਨੀ ਕਰਨਗੇ। ਜੱਜਾਂ ਦੇ ਪੈਨਲ ਵਿੱਚ ਅਦਾਕਾਰ ਸੋਨੂ ਸੂਦ ਸ਼ਾਮਲ ਹਨ, ਜੋ ਵੱਕਾਰੀ ਮਿਸ ਵਰਲਡ ਹਿਊਮੈਨਟੇਰੀਅਨ ਐਵਾਰਡ ਪ੍ਰਾਪਤ ਕਰਨਗੇ।
ਉਨ੍ਹਾਂ ਨਾਲ ਸੁਧਾ ਰੈੱਡੀ, ਜਿਨ੍ਹਾਂ ਨੇ ਹਾਲ ਹੀ ਵਿੱਚ ਬਿਊਟੀ ਵਿਦ ਏ ਪਰਪਜ਼ ਗਾਲਾ ਡਿਨਰ ਦੀ ਮੇਜ਼ਬਾਨੀ ਕੀਤੀ ਸੀ ਅਤੇ ਕੈਰੀਨਾ ਟੁਰੇਲ (ਮਿਸ ਇੰਗਲੈਂਡ 2014 ਇੱਕ ਜਨਤਕ ਸਿਹਤ ਡਾਕਟਰ, ਸਮਾਜ ਸੇਵਕ, ਨਿਵੇਸ਼ਕ, ਅਤੇ ਕੈਂਬਰਿਜ ਯੂਨੀਵਰਸਿਟੀ ਵਿੱਚ ਫੈਲੋ) ਸ਼ਾਮਲ ਹੋਣਗੇ।
ਮਿਸ ਵਰਲਡ ਦੀ ਚੇਅਰਪਰਸਨ ਜੂਲੀਆ ਮੋਰਲੇ ਸੀਬੀਈ ਜਿਊਰੀ ਦੀ ਪ੍ਰਧਾਨਗੀ ਅਤੇ ਜੇਤੂ ਦਾ ਐਲਾਨ ਕਰਨਗੇ। ਇਸ ਮੌਕੇ ਮਿਸ ਵਰਲਡ 2017 ਮਾਨੁਸ਼ੀ ਛਿੱਲਰ ਸਮਾਗਮ ਵਿਚ ਮੌਜੂਦ ਹੋਵੇਗੀ।