ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਪ੍ਰਬੰਧ ਮੁਕੰਮਲ: ਈਟੀਓ

ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਪ੍ਰਬੰਧ ਮੁਕੰਮਲ: ਈਟੀਓ

0
187

ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਪ੍ਰਬੰਧ ਮੁਕੰਮਲ: ਈਟੀਓ

ਚੰਡੀਗੜ੍ਹ : ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪਾਵਰਕੌਮ ਨੇ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਅਤੇ ਸ਼ਿਕਾਇਤਾਂ ਦੇ ਵਧੀਆ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭਾਰੀ ਮੀਂਹ ਅਤੇ ਹਨੇਰੀ ਕਾਰਨ ਬਿਜਲੀ ਸਪਲਾਈ ’ਚ ਵਿਘਨ ਦੇ ਹੱਲ ਲਈ ਵਿਆਪਕ ਪ੍ਰਬੰਧ ਕੀਤੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪਾਵਰਕੌਮ ਨੇ 24 ਘੰਟੇ ਬਿਜਲੀ ਸਪਲਾਈ ਦੀ ਨਿਗਰਾਨੀ ਲਈ ਹਰੇਕ ਜ਼ੋਨਲ ਪੱਧਰ ’ਤੇ ਕੰਟਰੋਲ ਰੂਮ ਅਤੇ ਪਟਿਆਲਾ ਦੇ ਮੁੱਖ ਦਫ਼ਤਰ ਵਿੱਚ ਇੱਕ ਕੇਂਦਰੀ ਕੰਟਰੋਲ ਰੂਮ ਸਥਾਪਤ ਕੀਤਾ ਹੈ। ਖਪਤਕਾਰ ਹੁਣ ਪੀਐਸਪੀਸੀਐਲ ਮੋਬਾਈਲ ਐਪ ਰਾਹੀਂ ਐੱਸਐੱਮਐੱਸ ਭੇਜ ਕੇ ਜਾਂ 1912 ’ਤੇ ਕਾਲ ਕਰਕੇ, ਟੌਲ-ਫਰੀ ਨੰਬਰ 1800-180-1512 ’ਤੇ ਮਿਸਡ ਕਾਲ ਦੇ ਕੇ ਜਾਂ 96461-01912 ’ਤੇ ਵੱਟਸਐਪ ਰਾਹੀਂ ਬਿਜਲੀ ਸਪਲਾਈ ਜਾਂ ਬਿਲਿੰਗ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰ ਸਕਦੇ ਹਨ। ਖਪਤਕਾਰ ਇਸ ਐਪ ਰਾਹੀਂ ਬਿਜਲੀ ਬੰਦ ਹੋਣ, ਮੀਟਰਾਂ ’ਚ ਨੁਕਸ ਜਾਂ ਬਿਲਿੰਗ ਸਬੰਧੀ ਊਣਤਾਈਆਂ ਬਾਰੇ ਸ਼ਿਕਾਇਤਾਂ ਦਰਜ ਕਰਨ ਦੇ ਨਾਲ-ਨਾਲ ਸਥਿਤੀ ਬਾਰੇ ਰੀਅਲ-ਟਾਈਮ ਅਪਡੇਟਸ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਪੀਐੱਸਪੀਸੀਐੱਲ ਦਾ ਨੰਬਰ 96461-01912 ਵੱਟਸਐਪ ਸੇਵਾ ਉਪਭੋਗਤਾਵਾਂ ਨੂੰ ਬਿੱਲ ਦੀ ਰਕਮ, ਭੁਗਤਾਨ ਸਥਿਤੀ ਦੀ ਜਾਂਚ ਕਰਨ, ਸ਼ਿਕਾਇਤਾਂ ਦਰਜ ਕਰਨ ਅਤੇ ਸੇਵਾ ਨਾਲ ਸਬੰਧਤ ਜਾਣਕਾਰੀ ਤੁਰੰਤ ਪ੍ਰਦਾਨ ਕਰੇਗਾ। ਸੂਬੇ ਭਰ ਦੇ ਸਾਰੇ ਕਾਰਜਸ਼ੀਲ ਜ਼ੋਨਾਂ ਵਿੱਚ ਸਮਰਪਿਤ ਕੰਟਰੋਲ ਰੂਮ ਸਮਰਪਿਤ ਕੀਤੇ ਗਏ ਹਨ।

LEAVE A REPLY

Please enter your comment!
Please enter your name here