ਜੰਗ ’ਚ ਨੁਕਸਾਨ ਨਾਲੋਂ ਨਤੀਜੇ ਵੱਧ ਅਹਿਮ: ਸੀਡੀਐੱਸ

ਜੰਗ ’ਚ ਨੁਕਸਾਨ ਨਾਲੋਂ ਨਤੀਜੇ ਵੱਧ ਅਹਿਮ: ਸੀਡੀਐੱਸ

0
137

ਜੰਗ ’ਚ ਨੁਕਸਾਨ ਨਾਲੋਂ ਨਤੀਜੇ ਵੱਧ ਅਹਿਮ: ਸੀਡੀਐੱਸ

ਪੁਣੇ : ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਅੱਜ ਕਿਹਾ ਕਿ ਪੇਸ਼ੇਵਰ ਸੈਨਾਵਾਂ ਆਰਜ਼ੀ ਨੁਕਸਾਨ ਨਾਲ ਪ੍ਰਭਾਵਿਤ ਨਹੀਂ ਹੁੰਦੀਆਂ ਕਿਉਂਕਿ ਮੁਕੰਮਲ ਨਤੀਜੇ ਅਜਿਹੇ ਕਿਸੇ ਵੀ ਨੁਕਸਾਨ ਤੋਂ ਕਿਤੇ ਵੱਧ ਅਹਿਮ ਹੁੰਦੇ ਹਨ।

ਚੋਟੀ ਦੇ ਫੌਜੀ ਕਮਾਂਡਰ ਨੇ ਕਿਹਾ ਕਿ ਪਾਕਿਸਤਾਨ, ਭਾਰਤ ਨੂੰ ਹਜ਼ਾਰਾਂ ਜ਼ਖ਼ਮ ਦੇ ਕੇ ਲਹੂ-ਲੁਹਾਨ ਕਰਨ ਦੀ ਨੀਤੀ ’ਤੇ ਚੱਲ ਰਿਹਾ ਹੈ ਪਰ ਨਵੀਂ ਦਿੱਲੀ ਨੇ ‘ਅਪਰੇਸ਼ਨ ਸਿੰਧੂਰ’ ਰਾਹੀਂ ਸਰਹੱਦ ਪਾਰੋਂ ਹੁੰਦੇ ਅਤਿਵਾਦ ਖ਼?ਲਾਫ਼ ਨਵੀਂ ਲਛਮਣ ਰੇਖਾ ਖਿੱਚ ਦਿੱਤੀ ਹੈ। ਸਾਵਿੱਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ’ਚ ਸੰਬੋਧਨ ਕਰਦਿਆਂ ਜਨਰਲ ਚੌਹਾਨ ਨੇ ਇਹ ਗੱਲ ਸਵੀਕਾਰ ਕਰਨ ਲਈ ਹੋ ਰਹੀ ਆਪਣੀ ਆਲੋਚਨਾ ਨੂੰ ਖਾਰਜ ਕਰ ਦਿੱਤਾ ਕਿ ‘ਅਪਰੇਸ਼ਨ ਸਿੰਧੂਰ’ ਦੇ ਮੁੱਢਲੇ ਗੇੜ ’ਚ ਭਾਰਤ ਨੇ ਅਣਦੱਸੀ ਗਿਣਤੀ ’ਚ ਲੜਾਕੂ ਜੈੱਟ ਜਹਾਜ਼ ਗੁਆ ਦਿੱਤੇ। ਉਨ੍ਹਾਂ ਕਿਹਾ, ‘ਜਦੋਂ ਮੈਨੂੰ ਨੁਕਸਾਨ ਬਾਰੇ ਪੁੱਛਿਆ ਗਿਆ ਤਾਂ ਮੈਂ ਕਿਹਾ ਕਿ ਇਹ ਅਹਿਮ ਨਹੀਂ ਹੈ ਬਲਕਿ ਨਤੀਜੇ ਅਤੇ ਤੁਸੀਂ ਕੰਮ ਕਿਸ ਤਰ੍ਹਾਂ ਕਰਦੇ ਹੋ, ਇਹ ਅਹਿਮ ਹੈ।’ ਚੌਹਾਨ ਨੇ ਕਿਹਾ ਕਿ ਨੁਕਸਾਨ ਤੇ ਗਿਣਤੀ ਬਾਰੇ ਗੱਲ ਕਰਨਾ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਨੁਕਸਾਨ ਅਹਿਮ ਨਹੀਂ ਹੈ ਬਲਕਿ ਨਤੀਜੇ ਅਹਿਮ ਹਨ।

ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਪਿੱਛੇ ਸੋਚ ਇਹ ਸੀ ਕਿ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦ ਨੂੰ ਠੱਲ੍ਹ ਪਾਈ ਜਾਵੇ ਤੇ ਉਸ ਦੇਸ਼ ਨੂੰ ਭਾਰਤ ਨੂੰ ਅਤਿਵਾਦ ਦਾ ਬੰਧਕ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਰਤ ਅਤਿਵਾਦ ਤੇ ਪਰਮਾਣੂ ਬਲੈਕਮੇਲ ਤੋਂ ਡਰਨ ਵਾਲਾ ਨਹੀਂ ਹੈ। ਦੋਵਾਂ ਮੁਲਕਾਂ ਵਿਚਾਲੇ ਗੋਲੀਬੰਦੀ ’ਤੇ ਸਹਿਮਤੀ ਪ੍ਰਕਿਰਿਆ ਨੂੰ ਸਮਝਾਉਂਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਖ਼ਿਲਾਫ਼ 48 ਘੰਟੇ ਤੱਕ ਜਵਾਬੀ ਕਾਰਵਾਈ ਦੀ ਯੋਜਨਾ ਬਣਾਈ ਸੀ ਪਰ ਇਹ ਯੋਜਨਾ ਸਿਰਫ਼ ਅੱਠ ਘੰਟਿਆਂ ਅੰਦਰ ਹੀ ਢਹਿ-ਢੇਰੀ ਹੋ ਗਈ।

LEAVE A REPLY

Please enter your comment!
Please enter your name here