ਪੰਜਾਬੀ ਕਾਰੋਬਾਰੀ ਦੇ ਕਾਤਲ ਬ੍ਰਿਟਿਸ਼ ਕੋਲੰਬੀਆ ਤੋਂ ਕਾਬੂ

ਪੰਜਾਬੀ ਕਾਰੋਬਾਰੀ ਦੇ ਕਾਤਲ ਬ੍ਰਿਟਿਸ਼ ਕੋਲੰਬੀਆ ਤੋਂ ਕਾਬੂ

0
114

ਪੰਜਾਬੀ ਕਾਰੋਬਾਰੀ ਦੇ ਕਾਤਲ ਬ੍ਰਿਟਿਸ਼ ਕੋਲੰਬੀਆ ਤੋਂ ਕਾਬੂ

ਵੈਨਕੂਵਰ : ਪੀਲ ਪੁਲੀਸ ਨੇ ਬਰੈਂਪਟਨ ਵਿੱਚ 14 ਮਈ ਨੂੰ ਹੋਏ ਹਰਜੀਤ ਸਿੰਘ ਢੱਡਾ ਦੀ ਹੱਤਿਆ ਕਰਨ ਵਾਲੇ ਕਥਿਤ ਮੁਲਜਮਾਂ ਚੋਂ ਦੋ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਤੋਂ ਉੱਥੋਂ ਦੀ ਪੁਲੀਸ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਹੈ। ਦੋਹਾਂ ਦੀ ਪਛਾਣ ਅਮਨ ਅਤੇ ਦਿੱਗਵਿਜੇ (ਦੋਵੇ 21 ਸਾਲ) ਵਜੋਂ ਹੋਈ ਹੈ। ਸਥਾਨਕ ਅਦਾਲਤ ਤੋਂ ਪ੍ਰਵਾਨਗੀ ਲੈਣ ਉਪਰੰਤ ਬਰੈਂਪਟਨ ਵਿਚ ਜੱਜ ਅੱਗੇ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ।

ਪੀਲ ਪੁਲੀਸ ਦੇ ਡਿਪਟੀ ਚੀਫ ਨਿਸ਼ਾਨ ਦੁਰਾਹਲਪਾ ਨੇ ਦੱਸਿਆ ਕਿ ਹੱਤਿਆਰਿਆਂ ਨੇ ਢੱਡਾ ਨੂੰ ਮਾਰਨ ਤੋਂ ਪਹਿਲਾਂ ਉਸਦੀਆਂ ਗਤੀਵਿਧੀਆਂ ਦੀ ਰੇਕੀ ਕੀਤੀ, ਫਿਰ ਇੱਕ ਵਾਹਨ ਚੋਰੀ ਕੀਤਾ ਤੇ ਉਸ ਨੂੰ ਮਾਰਨ ਤੋਂ ਬਾਅਦ ਭੱਜਦੇ ਹੋਏ ਵਾਹਨ ਥੋੜੀ ਦੂਰ ਛੱਡ ਦਿੱਤਾ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੇਸ਼ੱਕ ਮੁਲਜ਼ਮ ਭੱਜ ਕੇ ਬ੍ਰਿਟਿਸ਼ ਕੋਲੰਬੀਆ ਪਹੁੰਚ ਗਏ, ਪਰ ਪੀਲ ਪੁਲੀਸ ਨੇ ਪਿੱਛਾ ਕਰਦਿਆਂ ਆਖਰਕਾਰ ਡੈਲਟਾ, ਸਰੀ, ਐਬਟਸਫੋਰਡ ਦੇ ਪੁਲੀਸ ਦਲਾਂ ਅਤੇ ਕੇਂਦਰੀ ਪੁਲੀਸ ਦੇ ਸਹਿਯੋਗ ਨਾਲ ਦੋਹਾਂ ਨੂੰ ਡੈਲਟਾ ਵਿਚਲੇ ਟਿਕਾਣੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਅੱਗੇ ਜਾਂਚ ਕੀਤੀ ਜਾ ਰਹੀ।

LEAVE A REPLY

Please enter your comment!
Please enter your name here