ਜੰਮੂ-ਕਸ਼ਮੀਰ ’ਚ ਮੋਦੀ ਦੇ ਦੋਰੇ ਕਾਰਨ ਸੁਰੱਖਿਆ ਪ੍ਰਬੰਧ ਪੁਖਤਾ

ਜੰਮੂ-ਕਸ਼ਮੀਰ ’ਚ ਮੋਦੀ ਦੇ ਦੋਰੇ ਕਾਰਨ ਸੁਰੱਖਿਆ ਪ੍ਰਬੰਧ ਪੁਖਤਾ

0
123

ਜੰਮੂ-ਕਸ਼ਮੀਰ ’ਚ ਮੋਦੀ ਦੇ ਦੋਰੇ ਕਾਰਨ ਸੁਰੱਖਿਆ ਪ੍ਰਬੰਧ ਪੁਖਤਾ

ਜੰਮੂ “: ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੌਰੇ ਲਈ ਬਹੁ-ਪੱਧਰੀ ਸੁਰੱਖਿਆ ਬੰਦੋਬਸਤ ਕੀਤਾ ਗਿਆ ਹੈ, ਜਿੱਥੇ ਉਹ ਬਹੁਤ ਉਡੀਕੇ ਜਾ ਰਹੇ ਕਸ਼ਮੀਰ ਰੇਲ ਲਿੰਕ ਦਾ ਉਦਘਾਟਨ ਕਰਨਗੇ ਅਤੇ ਕਟੜਾ ਵਿੱਚ 46,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟ ਕੌਮ ਨੂੰ ਸਮਰਪਿਤ ਕਰਨਗੇ।

ਬੀਤੀ 22 ਅਪਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਵਿੱਚ ਭਾਰਤੀ ਹਥਿਆਰਬੰਦ ਫ਼ੌਜਾਂ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਮੋਦੀ ਦਾ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦਾ ਇਹ ਪਹਿਲਾ ਦੌਰਾ ਹੋਵੇਗਾ। ਪਹਿਲਗਾਮ ਹਮਲੇ ਜਿਸ ਵਿੱਚ 26 ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਸਨ।

ਪ੍ਰਧਾਨ ਮੰਤਰੀ ਮੋਦੀ 272 ਕਿਲੋਮੀਟਰ ਲੰਬੇ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ ਦੇ ਮੁਕੰਮਲ ਹੋਣ ‘ਤੇ ਵੰਦੇ ਭਾਰਤ ਟ?ਰੇਨਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ, ਭਾਰਤ ਦੀ ਇੰਜਨੀਅਰਿੰਗ ਉੱਤਮਤਾ ਦਾ ਪ੍ਰਤੀਕ ਚਨਾਬ ਪੁਲ ਅਤੇ ਭਾਰਤ ਦੇ ਪਹਿਲੇ ਕੇਬਲ-ਸਟੇਡ ਅੰਜੀ ਪੁਲ ਦਾ ਉਦਘਾਟਨ ਕਰਨ ਵਾਲੇ ਹਨ, ਜੋ ਕਸ਼ਮੀਰ ਵਾਦੀ ਨੂੰ ਸਿੱਧਾ ਰੇਲ ਸੰਪਰਕ ਮੁਹੱਈਆ ਕਰਾਵੇਗਾ।

ਮੋਦੀ ਹੋਰ ਵੀ ਬਹੁਤ ਸਾਰੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ ਜਾਂ ਉਨ੍ਹਾਂ ਦੇ ਉਦਘਾਟਨ ਕਰਨਗੇ। ਇਨ੍ਹਾਂ ਵਿਚ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੁਟਾ ਪਹਾੜੀਆਂ ਦੇ ਉੱਪਰ ਵੈਸ਼ਨੋ ਦੇਵੀ ਤੀਰਥ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਅਧਾਰ ਕੈਂਪ, ਕਟੜਾ ਵਿਖੇ 46,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟ ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਮੋਦੀ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਸ੍ਰੀਨਗਰ ਅਤੇ ਵਾਪਸ ਜਾਣ ਵਾਲੀਆਂ ਦੋ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਹ ਨਿਵਾਸੀਆਂ, ਸੈਲਾਨੀਆਂ, ਸ਼ਰਧਾਲੂਆਂ ਸਮੇਤ ਹੋਰਾਂ ਲਈ ਇੱਕ ਤੇਜ਼, ਆਰਾਮਦਾਇਕ ਅਤੇ ਭਰੋਸੇਮੰਦ ਯਾਤਰਾ ਵਿਕਲਪ ਪੇਸ਼ ਕਰਨਗੇ।

LEAVE A REPLY

Please enter your comment!
Please enter your name here