ਅਮਰੀਕਾ-ਚੀਨ ਵਿਚਕਾਰ ਵਾਰਤਾ ਮੁੜ ਰੁਕੀ

ਅਮਰੀਕਾ-ਚੀਨ ਵਿਚਕਾਰ ਵਾਰਤਾ ਮੁੜ ਰੁਕੀ

0
130

ਅਮਰੀਕਾ-ਚੀਨ ਵਿਚਕਾਰ ਵਾਰਤਾ ਮੁੜ ਰੁਕੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੋਹਾਂ ਵਿਚਕਾਰ ਰੁਕੀ ਹੋਈ ਵਾਰਤਾ ਨੂੰ ਦੁਬਾਰਾ ਸ਼ੁਰੂ ਕੀਤਾ ਹੈ। ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਰੁਕਣ ਕਾਰਨ ਵਿਸ਼ਵ ਵਪਾਰ ’ਤੇ ਮਾੜੇ ਅਸਰ ਪੈ ਰਹੇ ਹਨ। ਇਸ ਦੌਰਾਨ ਟਰੰਪ ਵੱਲੋਂ ਇਹ ਆਖੇ ਜਾਣ ਕਿ ਸ਼ੀ ਨਾਲ ਕਿਸੇ ਸਮਝੌਤੇ ਉਤੇ ਅੱਪੜਨਾ ਮੁਸ਼ਕਲ ਹੋਵੇਗਾ, ਵੀਰਵਾਰ ਨੂੰ ਦੋਵਾਂ ਆਗੂਆਂ ਦਰਮਿਆਨ ਇਹ ਚਰਚਾ ਹੋਈ।

ਟਰੰਪ ਨੇ ਬੁੱਧਵਾਰ ਨੂੰ ਆਪਣੀ ਸੋਸ਼ਲ ਮੀਡੀਆ ਸਾਈਟ ਟਰੁੱਥ ‘ਤੇ ਕੀਤੀ ਪੋਸਟ ਵਿਚ ਕਿਹਾ ਸੀ, ‘‘ਮੈਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਪਸੰਦ ਹਨ, ਹਮੇਸ਼ਾ ਰਹੇ ਹਨ, ਅਤੇ ਹਮੇਸ਼ਾ ਰਹਿਣਗੇ, ਪਰ ਉਹ ਬਹੁਤ ਅੜੀਅਲ ਹਨ, ਅਤੇ ਉਨ੍ਹਾਂ ਨਾਲ ਸਮਝੌਤਾ ਕਰਨਾ ਬਹੁਤ ਔਖਾ ਹੈ!!!”

ਗ਼ੌਰਤਲਬ ਹੈ ਕਿ 12 ਮਈ ਨੂੰ ਦੋਵਾਂ ਮੁਲਕਾਂ ਵਿਚਕਾਰ ਆਪਣੀਆਂ ਟੈਰਿਫ ਦਰਾਂ ਨੂੰ ਘਟਾਉਣ ਦੇ ਸਮਝੌਤੇ ਤੋਂ ਥੋੜ੍ਹੀ ਦੇਰ ਬਾਅਦ ਹੀ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਗੱਲਬਾਤ ਰੁਕ ਗਈ। ਇਸ ਤੋਂ ਪਹਿਲਾਂ ਦੋਵਾਂ ਨੇ ਗੱਲਬਾਤ ਯਕੀਨੀ ਬਣਾਉਣ ਲਈ ਹੀ ਟੈਰਿਫ ਦਰਾਂ ਘਟਾਈਆਂ ਸਨ। ਇਸ ਜਮੂਦ ਦਾ ਕਾਰਨ ਦੋਵਾਂ ਮੁਲਕਾਂ ਦਰਮਿਆਨ ਆਪੋ-ਆਪਣਾ ਮਾਲੀ ਦਬਦਬਾ ਕਾਇਮ ਕਰਨ ਲਈ ਜਾਰੀ ਜ਼ੋਰਦਾਰ ਮੁਕਾਬਲਾ ਹੀ ਹੈ।

LEAVE A REPLY

Please enter your comment!
Please enter your name here