ਡੀਨੋ ਮੋਰੀਆ ਦੇ ਟਿਕਾਣਿਆਂ ’ਤੇ ਪੁਲਿਸ ਦੇ ਛਾਪੇ

ਡੀਨੋ ਮੋਰੀਆ ਦੇ ਟਿਕਾਣਿਆਂ ’ਤੇ ਪੁਲਿਸ ਦੇ ਛਾਪੇ

0
260

ਡੀਨੋ ਮੋਰੀਆ ਦੇ ਟਿਕਾਣਿਆਂ ’ਤੇ ਪੁਲਿਸ ਦੇ ਛਾਪੇ

ਮੁੰਬਈ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਮਿੱਠੀ ਨਦੀ ਡੀਸਿਲਟਿੰਗ ‘ਘੁਪਲੇ’ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਮਹਾਰਾਸ਼ਟਰ ਵਿੱਚ ਅਦਾਕਾਰ ਡੀਨੋ ਮੋਰੀਆ, ਕੁਝ ਬੀਐੱਮਸੀ ਅਧਿਕਾਰੀਆਂ ਅਤੇ ਠੇਕੇਦਾਰਾਂ ਸਮੇਤ ਹੋਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਮਹਾਰਾਸ਼ਟਰ ਦੇ ਮੁੰਬਈ ਅਤੇ ਕੇਰਲ ਦੇ ਕੋਚੀ ਵਿੱਚ 15 ਤੋਂ ਵੱਧ ਥਾਵਾਂ ’ਤੇ ਇਹ ਕਾਰਵਾਈ ਕੀਤੀ ਗਈ। ਇਸ ਧੋਖਾਧੜੀ ਕਾਰਨ ਬ੍ਰਿਹਨਮੁੰਬਈ ਨਗਰ ਨਿਗਮ ਨੂੰ 65 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਦੋਸ਼ ਹੈ। ਈਡੀ ਦਾ ਮਾਮਲਾ ਮੁੰਬਈ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਦੀ ਐੱਫਆਈਆਰ ਤੋਂ ਸਾਹਮਣੇ ਆਇਆ ਹੈ, ਜੋ ਮਿੱਠੀ ਨਦੀ ਦੀ ਸਫਾਈ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਦਾਇਰ ਕੀਤੀ ਗਈ ਸੀ।

LEAVE A REPLY

Please enter your comment!
Please enter your name here