ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਬਜ਼ੁਰਗ ਗ੍ਰਿਫ਼ਤਾਰ

ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਬਜ਼ੁਰਗ ਗ੍ਰਿਫ਼ਤਾਰ

0
264

ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਬਜ਼ੁਰਗ ਗ੍ਰਿਫ਼ਤਾਰ

ਬਰਨਾਲਾ (ਰਵਿੰਦਰ ਰਵੀ): ਨੇੜਲੇ ਪਿੰਡ ਹਰੀਗੜ੍ਹ ਵਿੱਚ ਕੱਲ੍ਹ ਰਾਤ 75 ਸਾਲ ਦੇ ਬੁਜ਼ੁਰਗ ਵੱਲੋਂ ਸਰਕਾਰੀ ਸਕੂਲ ਵਿੱਚ ਪਾਣੀ ਪੀਣ ਗਈ 9 ਸਾਲ ਦੀ ਬੱਚੀ ਨਾਲ ਕਥਿਤ ਤੌਰ ’ਤੇ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਇਸ ਸਬੰਧੀ ਧਨੌਲਾ ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਧਨੌਲਾ ਦੇ ਇੰਚਾਰਜ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਜਗਤਾਰ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਨੌਂ ਸਾਲ ਦੀ ਬੇਟੀ ਸਰਕਾਰੀ ਸਕੂਲ ਹਰੀਗੜ੍ਹ ਵਿੱਚ ਵਾਟਰ ਕੂਲਰ ਤੋਂ ਪਾਣੀ ਪੀਣ ਗਈ ਸੀ, ਇਸੇ ਦੌਰਾਨ ਉੱਥੇ ਮੌਜੂਦ ਪਿੰਡ ਦੇ ਹੀ ਬੁਜ਼ੁਰਗ ਅਜਾਇਬ ਸਿੰਘ (75) ਉਸ ਨੂੰ ਸੁੰਨਸਾਨ ਥਾਂ ਵੱਲ ਲੈ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਇਸੇ ਦੌਰਾਨ ਉੱਥੇ ਪਿੰਡ ਦਾ ਨੌਜਵਾਨ ਆਉਂਦਾ ਦੇਖ ਕੇ ਬਜ਼ੁਰਗ, ਬੱਚੀ ਨੂੰ ਛੱਡ ਕੇ ਭੱਜ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here