ਨਵਜੋਤ ਸਿੱਧੂ ਮੁੜ ਦੀ ਕਪਿਲ ਦੇ ਸ਼ੋਅ ’ਚ 

ਨਵਜੋਤ ਸਿੱਧੂ ਮੁੜ ਦੀ ਕਪਿਲ ਦੇ ਸ਼ੋਅ ’ਚ 

0
117

ਨਵਜੋਤ ਸਿੱਧੂ ਮੁੜ ਦੀ ਕਪਿਲ ਦੇ ਸ਼ੋਅ ’ਚ

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਕਪਿਲ ਦੇ ਸ਼ੋਅ ਵਿੱਚ ਮੁੜ ਐਂਟਰੀ ਕਰ ਲਈ ਹੈ। ਹੁਣ ਅਰਚਨਾ ਪੂਰਨ ਸਿੰਘ ਨੂੰ ਆਪਣੀ ਕੁਰਸੀ ਦੀ ਚਿੰਤਾ ਹੋਣ ਲੱਗੀ ਹੈ। ਹਾਲ ਹੀ ਵਿੱਚ ਨੈੱਟਫਲਿਕਸ ਵੱਲੋਂ ਜਾਰੀ ਕੀਤੇ ਗਏ ਪ੍ਰੀਮੀਅਰ ਵਿਚ ‘‘ਸਿੱਧੂ ਵਾਪਿਸ ਆ ਗਏ ਓਏ’’ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਸਟ੍ਰੀਮਿੰਗ ਪਲੇਟਫਾਰਮ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਵੀਡੀਓ ਦੇ ਨਾਲ ਇਹ ਐਲਾਨ ਸਾਂਝਾ ਕੀਤਾ।

ਇਸ ਪ੍ਰੀਮੀਅਰ ਵਿਚ ਕਾਮੈਡੀਅਨ ਕਪਿਲ ਸ਼ਰਮਾ ਅਰਚਨਾ ਪੂਰਨ ਸਿੰਘ ਨੂੰ ਇੱਕ ਸਰਪਰਾਇਜ਼ ਦਿੰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਉਹ ਸਰਪਰਾਈਜ਼ ਕੁੱਝ ਹੋਰ ਨਹੀਂ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੈ। ਵੀਡੀਓ ਵਿੱਚ ਉਹ ਅਰਚਨਾ ਪੂਰਨ ਸਿੰਘ ਨੂੰ ਮੂੰਹ ਤੇ ਪੱਟੀ ਬੰਨਣ ਲਈ ਵੀ ਕਹਿੰਦਾ ਹੈ, ‘‘ਕਿਉਂਕਿ ਸਿੱਧੂ ਭਾਜੀ ਨੇ ਹੁਣ ਤੁਹਾਨੂੰ ਬੋਲਣ ਨਹੀਂ ਦੇਣਾ।’’

ਤੁਹਾਨੂੰ ਦੱਸ ਦਈਏ ਕਿ ਨਵਜੌਤ ਸਿੱਧੂ ਦੇ ਆਉਣ ਨਾਲ ਸ਼ੋਅ ਦੀ ਜੱਜ ਅਰਚਨਾ ਪੂਰਨ ਵੀ ਕਿਧਰੇ ਨਹੀਂ ਜਾ ਰਹੀ। ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਇਸ ਵਾਰ ਤਿੰਨ ਦਾ ਤੜਕਾ ਲੱਗਣ ਜਾ ਰਿਹਾ ਹੈ। ਉਧਰ ਕਪਿਲ ਸ਼ਰਮਾ ਨੇ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਸਿੱਧੂ ਦੀ ਵਾਪਸੀ ’ਤੇ ਬਾਰੇ ਗੱਲ ਕਰਦੇ ਹੋਏ ਕਿਹਾ, ‘‘ਮੈਂ ਵਾਅਦਾ ਕੀਤਾ ਸੀ ਕਿ ਸਾਡਾ ਪਰਿਵਾਰ ਵਧੇਗਾ ਅਤੇ ਸੀਜ਼ਨ ਦੇ ਚੁਟਕਲੇ ਅਤੇ ਹਾਸੇ ਦੋਨੋ ਹੋ ਗਏ ਹਨ ਟ੍ਰਿਪਲ !!!’’

ਨੈੱਟਫਲਿਕਸ ਦੇ ਇਸ ਸ਼ੋਅ ’ਤੇ ਸਿੱਧੂ ਜੱਜ ਵਜੋਂ ਪਹਿਲੀ ਵਾਰ ਆ ਰਹੇ ਹਨ। ਇਸ ਤੋਂ ਪਹਿਲਾਂ ਸਿੱਧੂ 2013 ਤੋਂ 2016 ਦੇ ਵਿਚਕਾਰ “ਕਾਮੇਡੀ ਨਾਈਟਸ ਵਿਦ ਕਪਿਲ”ਵਿੱਚ ਸਥਾਈ ਮਹਿਮਾਨ ਸਨ। ਉਹ “ਦਿ ਕਪਿਲ ਸ਼ਰਮਾ ਸ਼ੋਅ”ਅਤੇ “ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ”ਦੇ ਪਹਿਲੇ ਦੋ ਸੀਜ਼ਨਾਂ ਵਿੱਚ ਵੀ ਨਜ਼ਰ ਆਏ ਸਨ।

ਸਿੱਧੂ ਨੇ ਕਿਹਾ, ‘‘ਸ਼ੋਅ ਵਿੱਚ ਵਾਪਸੀ ਘਰ ਵਾਪਸ ਆਉਣ ਵਰਗਾ ਮਹਿਸੂਸ ਹੋ ਰਿਹਾ ਹੈ ਅਤੇ ਇਸ ਸ਼ੋਆ ਹਿੱਸਾ ਬਨਣ ’ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।’’

ਕਪਿਲ ਸ਼ਰਮਾ ਦੇ ਨਾਲ ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ, ਅਤੇ ਕੀਕੂ ਸ਼ਾਰਦਾ ਵੀ ਇਸ ਸ਼ੋਅ ਦਾ ਹਿੱਸਾ ਹਨ। ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦਾ ਤੀਜਾ ਸੀਜ਼ਨ 21 ਜੂਨ ਨੂੰ ਨੈੱਟਫਲਿਕਸ ’ਤੇ ਆ ਰਿਹਾ ਹੈ।

LEAVE A REPLY

Please enter your comment!
Please enter your name here