ਰਾਕੇਸ਼ ਸ਼ਰਮਾ ਤੋਂ ਬਾਅਦ 40 ਸਾਲਾਂ ਬਾਅਦ ਪੁਲਾੜ ਮਿਸ਼ਨ ’ਤੇ ਜਾਣਗੇ ਸੁਭਾਸ਼ੂ ਸ਼ੁਕਲਾ
ਨਵੀਂ ਦਿੱਲੀ : ਭਾਰਤ 41 ਸਾਲ ਬਾਅਦ ਮੁੜ ਮਨੁੱਖੀ ਪੁਲਾੜ ਉਡਾਣ ਮਿਸ਼ਨ ’ਚ ਆਪਣਾ ਨਾਂ ਦਰਜ ਕਰਵਾਏਗਾ ਜਦੋਂ ਗਰੁੱਪ ਕੈਪਟਨ Shubhanshu Shukla 10 ਜੂਨ ਨੂੰ ਪੁਲਾੜ ਲਈ ਉਡਾਣ ਭਰੇਗਾ। ਸ਼ੁਕਲਾ, ਜਿਸ ਦਾ ਕਾਲ ਸਾਈਨ ‘Shuks’ ਹੈ, ਰਾਕੇਸ਼ ਸ਼ਰਮਾ ਮਗਰੋਂ ਪੁਲਾੜ ਦੀ ਯਾਤਰਾ ਕਰਨ ਵਾਲਾ ਦੂਜਾ ਭਾਰਤੀ ਪੁਲਾੜ ਯਾਤਰੀ ਬਣੇਗਾ। ਸ਼ੁਕਲਾ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ’ਤੇ ਖੋਜ ਕਰਨ ਵਾਲਾ ਪਹਿਲਾ ਭਾਰਤੀ ਹੋਵੇਗਾ। ਰਾਕੇਸ਼ ਸ਼ਰਮਾ ਨੇ 1984 ਵਿਚ ਸੋਵੀਅਤ ਰੂਸ (ਸਾਂਝੇ ਰੂਸ) ਦੇ ਸੋਯੁਜ਼ ਸਪੇਸਕ੍ਰਾਫਟ ਵਿਚ ਸਵਾਰ ਹੋ ਕੇ ਪੁਲਾੜ ਦੀ ਯਾਤਰਾ ਕੀਤੀ ਸੀ। ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਦੋ ਹਫ਼ਤਿਆਂ ਦੀ ਆਪਣੀ ਠਹਿਰ ਦੌਰਾਨ 1xiom-4 ਚਾਲਕ ਦਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਕੂਲੀ ਵਿਦਿਆਰਥੀਆਂ ਅਤੇ ਪੁਲਾੜ ਉਦਯੋਗ ਦੇ ਨੇਤਾਵਾਂ ਸਮੇਤ ਹੋਰਾਂ ਨਾਲ ਗੱਲਬਾਤ ਕਰਨ ਦੀ ਉਮੀਦ ਹੈ। ਸ਼ੁਕਲਾ ਨੇ ਕਿਹਾ ਕਿ ਉਹ 1.4 ਅਰਬ ਭਾਰਤੀਆਂ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਪੁਲਾੜ ਵਿੱਚ ਲੈ ਕੇ ਜਾਵੇਗਾ। ਉਨ੍ਹਾਂ ਭਾਰਤ ਨੂੰ ਮਿਸ਼ਨ ਦੀ ਸਫਲਤਾ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ।
ਇਹ ਮਿਸ਼ਨ ਕਰੂ ਸਪੇਸਐੱਕਸ ਦੇ ਡਰੈਗਨ ਸਪੇਸਕ੍ਰਾਫਟ ਰਾਹੀਂਉਡਾਣ ਭਰੇਗਾ। ਸ਼ੁਕਲਾ ਅਮਰੀਕਾ ਤੋਂ ਕਮਾਂਡਰ ਪੈਗੀ ਵ?ਹਿਟਸਨ (ਸਾਬਕਾ ਨਾਸਾ ਪੁਲਾੜ ਯਾਤਰੀ), ਮਿਸ਼ਨ ਮਾਹਿਰ ਸਲਾਵੋਜ਼ ਉਜ਼ਨਾਨਸਕੀ ਵਿਸਨੀਏਵਸਕੀ (ਪੋਲੈਂਡ/ਈਐੱਸਏ) ਅਤੇ ਮਿਸ਼ਨ ਮਾਹਿਰ ਟਿਬੋਰ ਕਾਪੂ (ਹੰਗਰੀ/ਈਐੱਸਏ) ਨਾਲ 1xiom-4 ਮਿਸ਼ਨ ’ਤੇ ਮਿਸ਼ਨ ਪਾਇਲਟ ਵਜੋਂ ਕੰਮ ਕਰਨਗੇ। ਮਿਸ਼ਨ ਦੇ ਕਰੂ ਨੇ ਲਾਂਚ ਤੋਂ ਪਹਿਲਾਂ ਅੱਜ ਸਾਰੀਆਂ ਸਰਗਰਮੀਆਂ ਦਾ ਅਭਿਆਸ ਪੂਰਾ ਕਰ ਲਿਆ ਹੈ। 1xiom-4 ਕਰੂ ਫਲੋਰੀਡਾ ’ਚ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਦੇ ਲਾਂਚ ਕੰਪਲੈਕਸ 39ਏ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਵੇਗਾ। ਕਰੂ 11 ਜੂਨ ਨੂੰ ਪੁਲਾੜ ਸਟੇਸ਼ਨ ’ਤੇ ਉਤਰੇਗਾ। ਇਸ ਮਗਰੋਂ 1xiom-4 ਪੁਲਾੜ ਯਾਤਰੀ ਮਾਈਕ੍ਰੋਗਰੈਵਿਟੀ ਖੋਜ ਤੇ ਹੋਰ ਖੋਜਾਂ ਲਈ ਤਕਰੀਬਨ 14 ਦਿਨ ਪੁਲਾੜ ਸਟੇਸ਼ਨ ’ਤੇ ਬਿਤਾਉਣਗੇ।
ਸ਼ੁਕਲਾ ਦਾ ਤਜਰਬਾ ਭਾਰਤ ਦੇ ਗਗਨਯਾਨ ਮਿਸ਼ਨ ਲਈ ਵੀ ਲਾਹੇਵੰਦ ਹੋਵੇਗਾ। ਮਾਈਕ੍ਰੋਗਰੈਵਿਟੀ ਬਾਰੇ ਖੋਜ ਤੇ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਹੋਰ ਤਜਰਬੇ ਭਾਰਤੀ ਪੁਲਾੜ ਖੋਜ ਸੰਗਠਨ ਲਈ ਜਾਣਕਾਰੀ ਵਧਾਉਣ ਵਾਲੇ ਹੋਣਗੇ। 1xiom ਨੇ ਇੱਕ ਬਿਆਨ ’ਚ ਕਿਹਾ ਕਿ ਇਸ ਮਿਸ਼ਨ ਦਾ ਮਕਸਦ ਮਾਈਕ੍ਰੋਗਰੈਵਿਟੀ ਦੇ ਮਹੱਤਵ ਨੂੰ ਉਭਾਰਨਾ ਅਤੇ ਕੌਮਾਂਤਰੀ ਸਹਿਯੋਗ ਨੂੰ ਵਧਾ ਕੇ ਇਨ੍ਹਾਂ ਦੇਸ਼ਾਂ ਦੀ ਭਾਗੀਦਾਰੀ ਵਧਾਉਣਾ ਹੈ। ਉਧਰ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਕਿ ਇਹ ਪੁਲਾੜ ਮਿਸ਼ਨ ਭਾਰਤ ਦੇ ਪੁਲਾੜ ਬਾਨੀਆਂ ਵਿਕਰਮ ਸਾਰਾਭਾਈ ਤੇ ਸਤੀਸ਼ ਧਵਨ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ।
