ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਮਗਰੋਂ ਵਿਰੋਧ ਪ੍ਰਦਰਸ਼ਨ ਤੇਜ਼

ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਮਗਰੋਂ ਵਿਰੋਧ ਪ੍ਰਦਰਸ਼ਨ ਤੇਜ਼

0
104

ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਮਗਰੋਂ ਵਿਰੋਧ ਪ੍ਰਦਰਸ਼ਨ ਤੇਜ਼

ਲਾਸ ਏਂਜਲਸ “: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਸ ਏਂਜਲਸ ਵਿਚ ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਦੇ ਵਿਰੋਧ ਵਿਚ ਐਤਵਾਰ ਨੂੰ ਤਣਾਅ ਹੋਰ ਵੱਧ ਗਿਆ ਹੈ। ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ’ਤੇ ਉੱਤਰ ਆਏ ਤੇ ਉਨ੍ਹਾਂ ਇਕ ਪ੍ਰਮੁੱਖ ਸ਼ਾਹਰਾਹ ਜਾਮ ਕਰ ਦਿੱਤਾ। ਪੁਲੀਸ ਨੇ ਹਜੂਮ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਇਸ ਦੌਰਾਨ ਘੋੜਿਆਂ ’ਤੇ ਸਵਾਰ ਪੁਲੀਸ ਕਰਮੀਆਂ ਨੂੰ ਸੜਕਾਂ ’ਤੇ ਗਸ਼ਤ ਕਰਦਿਆਂ ਦੇਖਿਆ ਗਿਆ। ਫੌਜੀ ਜਵਾਨਾਂ ਨੂੰ 4etention 3entre ਦੀ ਸੁਰੱਖਿਆ ਵਿਚ ਤਾਇਨਾਤ ਕੀਤਾ ਗਿਆ ਹੈ, ਜਿੱਥੇ ਹਾਲ ਹੀ ਵਿਚ ਕੁਝ ਗੈਰ-ਪਰਵਾਸੀਆਂ ਨੂੰ ਲਿਆਂਦਾ ਗਿਆ ਸੀ।

ਲਾਸ ਏਂਜਲਸ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਖਿਲਾਫ਼ ਰੋਸ ਮੁਜ਼ਾਹਰਾ ਕਰਦੇ ਪ੍ਰਦਰਸ਼ਨਕਾਰੀ। ਫੋਟੋ: ਰਾਇਟਰਜ਼

ਦੁਪਹਿਰ ਤੱਕ ਸੈਂਕੜੇ ਲੋਕ ਲਾਸ ਏਂਜਲਸ ਵਿਚ ਮੈਟਰੋਪਾਲਿਟਨ ਡਿਟੈਨਸ਼ਨ ਕੇਂਦਰ ਦੇ ਬਾਹਰ ਇਕੱਠੇ ਹੋ ਗਏ, ਜਿੱਥੇ ਪਹਿਲਾਂ ਮਾਰੇ ਇਮੀਗ੍ਰੇਸ਼ਨ ਛਾਪਿਆਂ ਮਗਰੋਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਵਿਰੁੱਧ ‘ਸ਼ਰਮ ਕਰੋ’ ਅਤੇ ‘ਵਾਪਸ ਜਾਓ’ ਦੇ ਨਾਅਰੇ ਲਗਾਏ। ਕੁਝ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਗਾਰਡਜ਼ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਵਰਦੀਧਾਰੀ ਅਧਿਕਾਰੀਆਂ ਦੇ ਇੱਕ ਸਮੂਹ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ। ਕੁਝ ਮਿੰਟਾਂ ਬਾਅਦ, ਲਾਸ ਏਂਜਲਸ ਪੁਲੀਸ ਵਿਭਾਗ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਹਜੂਮ ਨੂੰ ਕੰਟਰੋਲ ਕਰਨ ਵਾਲੇ ਹਥਿਆਰਾਂ ਦੀ ਵਰਤੋਂ ਕੀਤੀ। ਪ੍ਰਦਰਸ਼ਨਕਾਰੀਆਂ ਨੇ ਫਿਰ ਹਾਈਵੇਅ 101 ’ਤੇ ਆਵਾਜਾਈ ਰੋਕੀ, ਪਰ ਬਾਅਦ ਵਿੱਚ ਕੈਲੀਫੋਰਨੀਆ ਹਾਈਵੇਅ ਪੈਟਰੋਲ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ।

ਐਤਵਾਰ ਦੁਪਹਿਰ ਨੂੰ ਟਰੰਪ ਨੂੰ ਭੇਜੇ ਗਏ ਇੱਕ ਪੱਤਰ ਵਿੱਚ, ਗਵਰਨਰ ਗੈਵਿਨ ਨਿਊਸਮ ਨੇ ਕਿਹਾ ਕਿ ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਨਾਲ ‘ਤਣਾਅ’ ਵਧ ਰਿਹਾ ਹੈ। ਉਧਰ ਟਰੰਪ ਨੇ ਕਿਹਾ ਕਿ ਨੈਸ਼ਨਲ ਗਾਰਡ ਦੀ ਤਾਇਨਾਤੀ ਜ਼ਰੂਰੀ ਹੈ ਕਿਉਂਕਿ ਨਿਊਸਮ ਅਤੇ ਹੋਰ ਡੈਮੋਕਰੇਟ ਇਮੀਗ੍ਰੇਸ਼ਨ ਏਜੰਟਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਵਿੱਚ ਅਸਫਲ ਰਹੇ ਹਨ। ਸ਼ੁੱਕਰਵਾਰ ਨੂੰ ਲਾਸ ਏਂਜਲਸ ਵਿੱਚ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ 44 ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਮਗਰੋਂ ਵਿਰੋਧ ਪ੍ਰਦਰਸ਼ਨ ਜਾਰੀ ਹਨ।

LEAVE A REPLY

Please enter your comment!
Please enter your name here