- ਮੋਦੀ ਪ੍ਰੈਸ ਕਾਨਫਰੰਸਾਂ ਤੋਂ ਭੱਜ ਰਿਹੈ : ਕਾਂਗਰਸ
- ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ‘ਅਣਲਿਖਤ’ ਪ੍ਰੈਸ ਕਾਨਫਰੰਸ ਨਾ ਕਰਨ ਨੂੰ ਲੈ ਕੇ ਕਾਂਗਰਸ ਨੇ ਆਪਣਾ ਹਮਲਾ ਤੇਜ਼ ਕਰ ਦਿੱਤਾ ਅਤੇ ਪੁੱਛਿਆ ਕਿ ਉਹ ਅਜੇ ਵੀ (ਪ੍ਰੈਸ ਕਾਨਫਰੰਸ ਤੋਂ) ‘ਭੱਜ’ ਕਿਉਂ ਰਹੇ ਹਨ। ਪਾਰਟੀ ਨੇ ਪੁੱਛਿਆ ਹੈ ਕਿ ਕੀ ਸਵਾਲ-ਜਵਾਬ ਤਿਆਰ ਕਰਨ ਅਤੇ ਉਨ੍ਹਾਂ ਨੂੰ ਸਵਾਲ ਕਰਨ ਵਾਸਤੇ ਅਜਿਹੇ ਢੁਕਵੇਂ ਵਿਅਕਤੀਆਂ ਨੂੰ ਲੱਭਣ ਵਿੱਚ ਸਮਾਂ ਲੱਗ ਰਿਹਾ ਹੈ, ਜਿਹੜੇ ‘ਖ਼ੁਸ਼ਾਮਦੀ ਢੰਗ ਨਾਲ’ ਉਨ੍ਹਾਂ ਨੂੰ ਸਵਾਲ-ਜਵਾਬ ਕਰ ਸਕਣ।
- ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ 11 ਸਾਲ ਦk ਕਾਰਜਕਾਲ ਦੇ ਪੂਰੇ ਹੋਣ ‘ਤੇ ਆਪਣੀ ਪਹਿਲੀ ‘ਅਣਲਿਖਤ ਤੇ ਅਗਾਉੂਂ ਪਟਕਥਾ ਰਹਿਤ’ ਪ੍ਰੈਸ ਕਾਨਫਰੰਸ ਕਰਨ ਦੀ ਚੁਣੌਤੀ ਦਿੱਤੀ ਹੈ। ਭਾਵ ਅਜਿਹੀ ਪ੍ਰੈਸ ਕਾਨਫਰੰਸ ਜਿਸ ਦੇ ਸਵਾਲ ਤੇ ਜਵਾਬ ਪਹਿਲਾਂ ਤਿਆਰ ਨਾ ਕੀਤੇ ਗਏ ਹੋਣ। ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੂੰ +11 ਸਾਲ ਦੇ ਚੱਕੀ ਦੇ ਪੱਥਰ (ਮੀਲ ਪੱਥਰ ਨਹੀਂ) ਨੂੰ ਉਜਾਗਰ ਕਰਨ ਲਈ ਦੁਪਹਿਰ 12 ਵਜੇ ਪ੍ਰੈਸ ਨੂੰ ਮਿਲਣ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ।”
- ਜੈਰਾਮ ਰਮੇਸ਼ ਦਾ ਕਹਿਣਾ ਹੈ ਕਿ “ਪ੍ਰਧਾਨ ਮੰਤਰੀ ਅਜੇ ਵੀ ਕਿਉਂ ਭੱਜ ਰਹੇ ਹਨ? ਜਾਂ ਕੀ ਸਵਾਲ-ਜਵਾਬ ਤਿਆਰ ਕਰਨ ਅਤੇ ਉਨ੍ਹਾਂ ਤੋਂ ‘ਪੁੱਛਗਿੱਛ’ ਕਰਨ ਲਈ ਢੁਕਵੇਂ ਵਿਅਕਤੀਆਂ ਨੂੰ ਲੱਭਣ ਵਿੱਚ ਸਮਾਂ ਲੱਗ ਰਿਹਾ ਹੈ? ਜਾਂ ਕੀ ਭਾਰਤ ਮੰਡਪਮ ਪੂਰੀ ਤਰ੍ਹਾਂ ਤਿਆਰ ਨਹੀਂ ਹੈ?”
- ਇੱਕ ਹੋਰ ਪੋਸਟ ਵਿੱਚ, ਰਮੇਸ਼ ਨੇ ਭਾਜਪਾ ਹੈੱਡਕੁਆਰਟਰ ਵਿੱਚ ਕਰਵਾਈ ਗਈ ਪ੍ਰੈਸ ਕਾਨਫਰੰਸ ਦਾ ਹਿੱਸਾ ਨਾ ਬਣਨ ਲਈ ਮੋਦੀ ‘ਤੇ ਨਿਸ਼ਾਨਾ ਸੇਧਿਆ। ਰਮੇਸ਼ ਨੇ ਹਿੰਦੀ ਵਿੱਚ ਕੀਤੀ ਪੋਸਟ ਵਿਚ ਕਿਹਾ, “ਗਿਆਰਾਂ ਸਾਲ ਮਨਾ ਰਹੇ ਹਨ ਪਰ ਫਿਰ ਵੀ ਪ੍ਰਧਾਨ ਮੰਤਰੀ ਇੱਕ ਅਣਲਿਖਤ ਅਤੇ ਪਹਿਲਾਂ ਤੋਂ ਨਿਰਧਾਰਤ ਪ੍ਰੈਸ ਕਾਨਫਰੰਸ ਤੋਂ ‘ਨੌਂ ਦੋ ਗਿਆਰਾ’ ਹੋ ਰਹੇ ਹਨ।
ਮੋਦੀ ਪ੍ਰੈਸ ਕਾਨਫਰੰਸਾਂ ਤੋਂ ਭੱਜ ਰਿਹੈ : ਕਾਂਗਰਸ
ਮੋਦੀ ਪ੍ਰੈਸ ਕਾਨਫਰੰਸਾਂ ਤੋਂ ਭੱਜ ਰਿਹੈ : ਕਾਂਗਰਸ
