ਸਿੱਖਸ ਆਫ਼ ਅਮਰੀਕਾ’ ਵੱਲੋਂ ਗਰੀਬ ਧੀ ਦੇ ਵਿਆਹ ਲਈ ਕੀਤੀ ਵਿੱਤੀ ਮੱਦਦ

ਸਿੱਖਸ ਆਫ਼ ਅਮਰੀਕਾ’ ਵੱਲੋਂ ਗਰੀਬ ਧੀ ਦੇ ਵਿਆਹ ਲਈ ਕੀਤੀ ਵਿੱਤੀ ਮੱਦਦ

0
154

‘ਸਿੱਖਸ ਆਫ਼ ਅਮਰੀਕਾ’ ਵੱਲੋਂ ਗਰੀਬ ਧੀ ਦੇ ਵਿਆਹ ਲਈ ਕੀਤੀ ਵਿੱਤੀ ਮੱਦਦ

‘ਸਿੱਖਸ ਆਫ਼ ਅਮਰੀਕਾ’ ਪੰਜਾਬ ਵਿੱਚ ਸੇਵਾ ਦੇ ਕਾਰਜ ਲਈ ਅੱਗੇ ਵੱਧ ਕੇ ਹਰ ਸੰਭਵ ਯਤਨ ਕਰਦਾ ਹੈ, ਭਾਵੇਂ ਮੈਡੀਕਲ ਕੈਂਪ ਲਗਾਉਣਾ ਹੋਵੇ, ਦਵਾਈਆਂ ਦਾ ਲੰਗਰ ਲਗਾਉਣਾ ਹੋਵੇ, ਸਰਦੀਆਂ ’ਚ ਝੁੱਗੀਆਂ-ਝੌਂਪੜੀਆਂ ਵਿੱਚ ਕੰਬਲ ਅਤੇ ਗਰਮ ਕੱਪੜੇ ਵੰਡਣਾ ਹੋਵੇ ਤਾਂ ਸਮਾਜ ਭਲਾਈ ਦਾ ਕੋਈ ਵੀ ਕਾਰਜ ਹੋਵੇ ਬਿਨਾਂ ਕਿਸੇ ਪ੍ਰਸ਼ੰਸਾ ਦੇ ਕਰਦਾ ਹੈ। ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਉੱਤੇ ਪੈਂਦੇ ਪਿੰਡ ਲੋਹਗੜ੍ਹ ਵਿਖੇ ਇੱਕ ਗਰੀਬ ਧੀ ਦੇ ਵਿਆਹ ਲਈ ‘ਸਿੱਖਸ ਆਫ਼ ਅਮਰੀਕਾ’ ਵੱਲੋਂ ਵਿੱਤੀ ਸਹਾਇਤਾ ਕੀਤੀ ਗਈ ਹੈ। ਇਹ ਬਹੁਤ ਹੀ ਗਰੀਬ ਪਰਿਵਾਰ ਦੀ ਬੇਟੀ ਹੈ,ਇਨ੍ਹਾਂ ਬਾਰੇ ਜਦੋਂ ‘ਸਿੱਖਸ ਆਫ਼ ਅਮੈਰਿਕਾ’ ਨੂੰ ਖ਼ਬਰ ਮਿਲੀ ਤਾਂ ਸੰਸਥਾ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਧੀ ਦੇ ਵਿਆਹ ਲਈ ਤੁਰੰਤ ਵਿੱਤੀ ਸਹਾਇਤਾ ਜਾਰੀ ਕੀਤੀ।

ਲੜਕੀ ਦੇ ਮਾਤਾ ਪਿਤਾ ਨੇ ‘ਸਿੱਖਸ ਆਫ ਅਮੈਰਿਕਾ’ ਦਾ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਾਡੇ ਲਈ ਰੱਬ ਬਣ ਕੇ ਬੋਹੜੇ ਹਨ। ਵਿਆਹ ਵਾਸਤੇ ਪਿੰਡ ਦੇ ਸਰਪੰਚ ਤੋਂ ਲੈ ਕੇ ਹੋਰ ਰਿਸ਼ਤੇਦਾਰਾਂ ਤੱਕ ਵੀ ਪਹੁੰਚ ਕੀਤੀ ਸੀ ਪਰ ਕਿਸੇ ਨੇ ਸਾਥ ਨਹੀਂ ਦਿੱਤਾ, ਪਰ ‘ਸਿੱਖਸ ਆਫ ਅਮਰੀਕਾ’ ਨੇ ਸਾਡੀ ਸਹਾਇਤਾ ਕੀਤੀ ਹੈ, ਜਿਸ ਨੂੰ ਅਸੀਂ ਸਾਰੀ ਉਮਰ ਨਹੀਂ ਭੁੱਲਾ ਸਕਦੇ।

LEAVE A REPLY

Please enter your comment!
Please enter your name here