ਗਰੇਟਾ ਨੂੰ ਇਜ਼ਰਾਇਲ ਨੇ ਕੀਤਾ ਡਿਪੋਰਟ

ਗਰੇਟਾ ਨੂੰ ਇਜ਼ਰਾਇਲ ਨੇ ਕੀਤਾ ਡਿਪੋਰਟ

0
134

ਗਰੇਟਾ ਨੂੰ ਇਜ਼ਰਾਇਲ ਨੇ ਕੀਤਾ ਡਿਪੋਰਟ

ਯੇਰੂਸ਼ਲਮ : ਸਮਾਜਿਕ ਕਾਰਕੁਨ ਗਰੇਟਾ ਥੁਨਬਰਗ, ਜਿਸ ਜਹਾਜ਼ ’ਤੇ ਸਵਾਰ ਸੀ, ਉਸ ਨੂੰ ਇਜ਼ਰਾਇਲੀ ਸੈਨਾ ਵੱਲੋਂ ਜ਼ਬਤ ਕਰਨ ਤੋਂ ਇੱਕ ਦਿਨ ਬਾਅਦ ਥੁਨਬਰਗ ਨੂੰ ਇਜ਼ਰਾਈਲ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਇਜ਼ਰਾਇਲੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ‘ਐੱਕਸ’ ’ਤੇ ਜਹਾਜ਼ ’ਚ ਸਵਾਰ ਥੁਨਬਰਗ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਥੁਨਬਰਗ ਜਹਾਜ਼ ਰਾਹੀਂ ਫਰਾਂਸ ਪਹੁੰਚਣ ਮਗਰੋਂ ਆਪਣੇ ਮੁਲਕ ਸਵੀਡਨ ਲਈ ਰਵਾਨਾ ਹੋ ਗਈ ਹੈ। ਥੁਨਬਰਗ ਗਾਜ਼ਾ ’ਚ ਸਹਾਇਤਾ ਸਮੱਗਰੀ ਲਿਜਾ ਰਹੇ ‘ਮੈਡਲੀਨ’ ਨਾਂ ਦੇ ਜਹਾਜ਼ ’ਚ ਸਵਾਰ 12 ਯਾਤਰੀਆਂ ’ਚੋਂ ਇੱਕ ਸੀ। ‘ਫਰੀਡਮ ਫਲੋਟਿਲਾ ਕੋਲੀਸ਼ਨ’ ਨਾਂ ਦੇ ਸੰਗਠਨ ਨੇ ਗਾਜ਼ਾ ਪੱਟੀ ’ਚ ਮਨੁੱਖੀ ਸਹਾਇਤਾ ਪਹੁੰਚਾਉਣ ਲਈ ਇਸ ਯਾਤਰਾ ਦਾ ਪ੍ਰਬੰਧ ਕੀਤਾ ਸੀ। ਸੰਗਠਨ ਨੇ ਦੱਸਿਆ ਕਿ ਇਜ਼ਰਾਇਲੀ ਜਲ ਸੈਨਾ ਨੇ ਜਹਾਜ਼ ਗਾਜ਼ਾ ਤੋਂ ਤਕਰੀਬਨ 200 ਕਿਲੋਮੀਟਰ ਦੀ ਦੂਰੀ ’ਤੇ ਕੌਮਾਂਤਰੀ ਜਲ ਖੇਤਰ ’ਚ ਜ਼ਬਤ ਕਰ ਲਿਆ। ਸੰਗਠਨ ਸਮੇਤ ਹੋਰ ਮਨੁੱਖੀ ਅਧਿਕਾਰ ਸਮੂਹਾਂ ਨੇ ਇਜ਼ਰਾਈਲ ਦੇ ਕਦਮਾਂ ਨੂੰ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਦੱਸਿਆ ਹੈ। ਇਜ਼ਰਾਈਲ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਜਿਹੇ ਜਹਾਜ਼ ਗਾਜ਼ਾ ਦੀ ਉਸ ਵੱਲੋਂ ਕੀਤੀ ਗਈ ਨਾਕਾਬੰਦੀ ਦੀ ਉਲੰਘਣਾ ਕਰਦੇ ਹਨ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਅਨੁਸਾਰ ਇਜ਼ਰਾਇਲੀ ਜਲ ਸੈਨਾ ਨਾਲ ਇਸ ਜਹਾਜ਼ ਨੂੰ ਲੰਘੀ ਸ਼ਾਮ ਇਜ਼ਰਾਈਲ ਦੀ ਬੰਦਰਗਾਹ ਅਸ਼ਦੋਦ ਲਿਆਂਦਾ ਗਿਆ ਸੀ।

LEAVE A REPLY

Please enter your comment!
Please enter your name here