ਟਰੰਪ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀਆਂ ਕੁਝ ਪੋਸਟਾਂ ’ਤੇ ਅਫ਼ਸੋਸ : ਐਲਨ ਮਸਕ

ਟਰੰਪ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀਆਂ ਕੁਝ ਪੋਸਟਾਂ ’ਤੇ ਅਫ਼ਸੋਸ : ਐਲਨ ਮਸਕ

0
90

ਟਰੰਪ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀਆਂ ਕੁਝ ਪੋਸਟਾਂ ’ਤੇ ਅਫ਼ਸੋਸ : ਐਲਨ ਮਸਕ

ਵਾਸ਼ਿੰਗਟਨ : ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਕੀਤੀਆਂ ਕੁਝ ਪੋਸਟਾਂ ‘ਤੇ ਅਫ਼ਸੋਸ ਹੈ ਕਿਉਂਕਿ ਇਨ੍ਹਾਂ ਵਿਚ ਉਹ ‘ਬਹੁਤ ਅਗਾਂਹ’ ਲੰਘ ਗਏ ਸਨ।

ਟਰੰਪ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਮਸਕ ਨਾਲ ਉਸਦੇ ਰਿਸ਼ਤੇ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਦੇ ਅਪਮਾਨ ਤੋਂ ਬਾਅਦ ਖਤਮ ਹੋ ਗਏ ਸਨ। ਆਪਣੀਆਂ ਪੋਸਟਾਂ ਵਿਚ ਟੇਸਲਾ ਅਤੇ ਸਪੇਸਐਕਸ ਦੇ ਸੀਈਓ ਮਸਕ ਨੇ ਰਾਸ਼ਟਰਪਤੀ ਦੇ ਵੱਡੇ ਟੈਕਸ ਅਤੇ ਖਰਚ ਬਿੱਲ ਨੂੰ “ਘਿਣਾਉਣੀ ਕਾਰਵਾਈ”ਦੱਸਿਆ ਸੀ।

ਮਸਕ ਨੇ ਉਦੋਂ ਤੋਂ ਟਰੰਪ ਦੀ ਆਲੋਚਨਾ ਕਰਦੀਆਂ ਆਪਣੀਆਂ ਕੁਝ ਪੋਸਟਾਂ ਨੂੰ ਮਿਟਾ ਦਿੱਤਾ ਹੈ, ਜਿਨ੍ਹਾਂ ਵਿੱਚ ਰਾਸ਼ਟਰਪਤੀ ‘ਤੇ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਲਈ ਸਮਰਥਨ ਦਾ ਸੰਕੇਤ ਦੇਣ ਵਾਲੀ ਇੱਕ ਪੋਸਟ ਵੀ ਸ਼ਾਮਲ ਹੈ। ਦੁਨੀਆ ਦੇ ਸਭ ਤੋਂ ਅਮੀਰ ਤਰੀਨ ਆਦਮੀ ਮਸਕ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਸਦਾ ਗੁੱਸਾ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਰਿਸ਼ਤੇ ਨੂੰ ਠੀਕ ਕਰਨਾ ਚਾਹ ਸਕਦਾ ਹੈ।

ਮਸਕ ਨੇ ਆਪਣੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਆਪਣੀ ਇੱਕ ਪੋਸਟ ਵਿੱਚ ਲਿਖਿਆ, “ਮੈਨੂੰ ਪਿਛਲੇ ਹਫ਼ਤੇ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਆਪਣੀਆਂ ਕੁਝ ਪੋਸਟਾਂ ‘ਤੇ ਅਫ਼ਸੋਸ ਹੈ। ਉਹ ਬਹੁਤ ਜ਼ਿਆਦਾ ਅਗਾਂਹ ਲੰਘ ਗਈਆਂ ਸਨ।’’ ਉਂਝ ਉਨ੍ਹਾਂ ਇਹ ਖ਼ੁਲਾਸਾ ਨਹੀਂ ਕੀਤਾ ਕਿ ਕਿਹੜੀਆਂ ਖਾਸ ਪੋਸਟਾਂ ਬਾਰੇ ਗੱਲ ਕਰ ਰਿਹਾ ਸੀ।

LEAVE A REPLY

Please enter your comment!
Please enter your name here