ਮੋਦੀ ਸਾਈਪ੍ਰਸ ’ਚ ਸਿਖਰਲੇ ਸਿਵਲੀਅਨ ਐਵਾਰਡ ਨਾਲ ਸਨਮਾਨਿਤ

ਮੋਦੀ ਸਾਈਪ੍ਰਸ ’ਚ ਸਿਖਰਲੇ ਸਿਵਲੀਅਨ ਐਵਾਰਡ ਨਾਲ ਸਨਮਾਨਿਤ

0
86

ਮੋਦੀ ਸਾਈਪ੍ਰਸ ’ਚ ਸਿਖਰਲੇ ਸਿਵਲੀਅਨ ਐਵਾਰਡ ਨਾਲ ਸਨਮਾਨਿਤ

ਸਾਈਪ੍ਰਸ : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਈਪ੍ਰਸ ਦੇ ਚੋਟੀ ਦੇ ਸ਼ਹਿਰੀ ਸਨਮਾਨ ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮਕਾਰੀਓਸ 999 (ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਕਿਹਾ, ‘‘ਸਾਈਪ੍ਰਸ ਦਾ ‘ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮਕਾਰੀਓਸ 999’ ਪ੍ਰਾਪਤ ਕਰਦਿਆਂ ਨਿਰਮਾਣਤਾ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਨੂੰ ਸਾਡੇ ਦੋਵਾਂ ਮੁਲਕਾਂ ਵਿਚਕਾਰ ਦੋਸਤੀ ਨੂੰ ਸਮਰਪਿਤ ਕਰਦਾ ਹਾਂ।”

ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਜ਼ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁਰਸਕਾਰ ਪ੍ਰਦਾਨ ਕੀਤਾ। ਇਹ ਐਵਾਰਡ ਮੁਲਕ ਦੇ ਪਹਿਲੇ ਰਾਸ਼ਟਰਪਤੀ ਆਰਕਬਿਸ਼ਪ ਮਕਾਰੀਓਸ 999 ਦੇ ਨਾਂ ‘ਤੇ ਦੇਸ਼ ਵੱਲੋਂ ਦਿੱਤਾ ਜਾਂਦਾ ਸੀਨੀਅਰ ਆਰਡਰ ਆਫ਼ ਨਾਈਟਹੁੱਡ ਹੈ।

ਮੋਦੀ ਨੇ ਪੁਰਸਕਾਰ ਭਾਰਤ ਦੇ 1.4 ਅਰਬ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਹ ਭਰੋਸੇਮੰਦ ਭਾਰਤ-ਸਾਈਪ੍ਰਸ ਦੋਸਤੀ ਲਈ ਇੱਕ ਇਨਾਮ ਹੈ। ਉਨ੍ਹਾਂ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ, ਸਾਡੀ ਸਰਗਰਮ ਸਾਂਝੇਦਾਰੀ ਨਵੀਆਂ ਉਚਾਈਆਂ ਨੂੰ ਛੂਹੇਗੀ। ਇਕੱਠੇ ਮਿਲ ਕੇ, ਅਸੀਂ ਨਾ ਸਿਰਫ ਆਪਣੇ ਦੋਵਾਂ ਦੇਸ਼ਾਂ ਦੀ ਤਰੱਕੀ ਨੂੰ ਮਜ਼ਬੂਤ ਕਰਾਂਗੇ ਬਲਕਿ ਇੱਕ ਸ਼ਾਂਤੀਪੂਰਨ ਅਤੇ ਸੁਰੱਖਿਅਤ ਦੁਨੀਆ ਬਣਾਉਣ ਵਿੱਚ ਵੀ ਯੋਗਦਾਨ ਪਾਵਾਂਗੇ।” ਪ੍ਰਧਾਨ ਮੰਤਰੀ ਮੋਦੀ ਆਪਣੇ ਤਿੰਨ ਮੁਲਕੀ ਦੌਰੇ ਦੇ ਪਹਿਲੇ ਪੜਾਅ ‘ਤੇ ਸਾਈਪ੍ਰਸ ਵਿੱਚ ਹਨ।

LEAVE A REPLY

Please enter your comment!
Please enter your name here