ਪ੍ਰਧਾਨ ਮੰਤਰੀ ਮੋਦੀ ਕਰੋਏਸ਼ੀਆ ਪਹੁੰਚੇ

ਪ੍ਰਧਾਨ ਮੰਤਰੀ ਮੋਦੀ ਕਰੋਏਸ਼ੀਆ ਪਹੁੰਚੇ

0
53

ਪ੍ਰਧਾਨ ਮੰਤਰੀ ਮੋਦੀ ਕਰੋਏਸ਼ੀਆ ਪਹੁੰਚੇ

ਜ਼ਗਰੇਬ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ-ਮੁਲਕੀ ਦੌਰੇ ਦੇ ਆਖ਼ਰੀ ਪੜਾਅ ’ਤੇ ਬੁੱਧਵਾਰ ਨੂੰ ਯੂਰਪੀ ਮੁਲਕ ਕਰੋਏਸ਼ੀਆ ਪਹੁੰਚ ਗਏ ਹਨ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਕਰੋਏਸ਼ੀਆ ਦੌਰਾ ਹੈ, ਜਿਸ ਦੌਰਾਨ ਉਹ ਆਪਸੀ ਹਿੱਤ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ??ਕਰਨ ਲਈ ਮੇਜ਼ਬਾਨ ਮੁਲਕ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਦੀ ਕਰੋਏਸ਼ੀਆ ਆਮਦ ਨੂੰ ਖ਼ਾਸ ਦਿੰਦਿਆਂ ਉਥੋਂ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਕ ਨੇ ਹਵਾਈ ਅੱਡੇ ‘ਤੇ ਮੋਦੀ ਦਾ ਖ਼ੁਦ ਪਹੁੰਚ ਕੇ ਸਵਾਗਤ ਕੀਤਾ। ਪਲਨਕੋਵਿਕ ਨੇ ਕਿਹਾ, ‘‘ਅਸੀਂ ਭਾਰਤੀ ਪ੍ਰਧਾਨ ਮੰਤਰੀ 0narendramodi ਦਾ ਜ਼ਗਰੇਬ ਵਿੱਚ ਸਵਾਗਤ ਕੀਤਾ! ਇਹ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ – ਭਾਰਤ ਦੇ ਪ੍ਰਧਾਨ ਮੰਤਰੀ ਦੀ ਪਹਿਲੀ ਫੇਰੀ ਹੈ, ਜੋ ਕਿ ਇੱਕ ਅਹਿਮ ਭੂ-ਰਾਜਨੀਤਿਕ ਪਲ ‘ਤੇ ਆ ਰਹੀ ਹੈ।”

ਮੋਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ‘ਤੇ ਕੈਨੇਡਾ ਤੋਂ ਇੱਥੇ ਪਹੁੰਚੇ। ਕੈਨੇਡਾ ਵਿੱਚ ਪ੍ਰਧਾਨ ਮੰਤਰੀ ਨੇ 77 ਸੰਮੇਲਨ ਵਿੱਚ ਸ਼ਿਰਕਤ ਕੀਤੀ ਅਤੇ ਕਈ ਵਿਸ਼ਵ ਨੇਤਾਵਾਂ ਨਾਲ ਗੱਲਬਾਤ ਕੀਤੀ। ਉਹ ਦੌਰੇ ਦੇ ਪਹਿਲੇ ਪੜਾਅ ਵਜੋਂ ਸਾਈਪ੍ਰਸ ਗਏ ਸਨ।

LEAVE A REPLY

Please enter your comment!
Please enter your name here