ਕਿਸੇ ਵੀ ਹਾਲਤ ’ਚ ਗੋਡੇ ਨਹੀਂ ਟੇਕਾਂਗੇ…: ਇਰਾਨ

ਕਿਸੇ ਵੀ ਹਾਲਤ ’ਚ ਗੋਡੇ ਨਹੀਂ ਟੇਕਾਂਗੇ…: ਇਰਾਨ

0
67

ਕਿਸੇ ਵੀ ਹਾਲਤ ’ਚ ਗੋਡੇ ਨਹੀਂ ਟੇਕਾਂਗੇ…: ਇਰਾਨ

ਦੁਬਈ/ਯੇਰੂਸ਼ਲਮ : ਇਰਾਨ ਦੇ ਸਿਖਰਲੇ ਆਗੂ ਅਯਾਤੁੱਲਾ ਅਲੀ ਖਮੇਨੀ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਨਾਂ ਸ਼ਰਤ ਹਥਿਆਰ ਸੁੱਟਣ ਦੇ ਸੱਦੇ ਨੂੰ ਸਵੀਕਾਰ ਨਹੀਂ ਕਰੇਗਾ। ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੀ ਬੰਬਾਰੀ ਮਗਰੋਂ ਸਰਕਾਰੀ ਮੀਡੀਆ ਨੂੰ ਆਪਣੇ ਸੰਬੋਧਨ ਵਿਚ ਖਮੇਨੀ ਨੇ ਕਿਹਾ ਕਿ ਇਸਲਾਮੀ ਗਣਰਾਜ ’ਤੇ ਸ਼ਾਂਤੀ ਜਾਂ ਜੰਗ ਥੋਪੀ ਨਹੀਂ ਜਾ ਸਕਦੀ।

ਖਮੇਨੀ ਨੇ ਕਿਹਾ, ‘‘ਜਿਹੜੇ ਸਮਝਦਾਰ ਲੋਕ ਇਰਾਨ ਅਤੇ ਇਸ ਦੇ ਇਤਿਹਾਸ ਤੋਂ ਜਾਣੂ ਹਨ, ਉਹ ਇਸ ਨੂੰ ਕਦੇ ਵੀ ਡਰਾਉਣ ਧਮਕਾਉਣ ਵਾਲੀ ਭਾਸ਼ਾ ਵਿੱਚ ਗੱਲ ਕਰਨ ਨਹੀਂ ਕਰਨਗੇ ਕਿਉਂਕਿ ਇਰਾਨ ਕਦੇ ਵੀ ਗੋਡੇ ਨਹੀਂ ਟੇਕੇਗਾ। ਅਮਰੀਕੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਜ਼ਰਾਈਲ-ਇਰਾਨ ਜੰਗ ਵਿਚ ਅਮਰੀਕੀ ਫੌਜ ਦੇ ਦਖ਼ਲ ਨਾਲ ਉਸ ਨੂੰ ਬਿਨਾਂ ਸ਼ੱਕ ਨਾ ਪੂਰਾ ਹੋਣ ਵਾਲਾ ਘਾਟਾ ਪਏਗਾ।’’

ਜਿਨੇਵਾ ਵਿੱਚ ਸੰਯੁਕਤ ਰਾਸ਼ਟਰ ਵਿੱਚ ਇਰਾਨੀ ਰਾਜਦੂਤ ਅਲੀ ਬਹਿਰੀਨੀ ਨੇ ਕਿਹਾ ਹੈ ਕਿ ਇਰਾਨ ਵੱਲੋਂ ਵਾਸ਼ਿੰਗਟਨ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਜੇਕਰ ਉਹ ਇਜ਼ਰਾਈਲ ਦੀ ਫੌਜੀ ਮੁਹਿੰਮ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹੁੰਦਾ ਹੈ ਤਾਂ ਇਸ ਵੱਲੋਂ ਅਮਰੀਕਾ ਨੂੰ ਸਖ਼ਤ ਜਵਾਬ ਦਿੱਤਾ ਜਾਵੇਗਾ।

ਅਲੀ ਬਹਿਰੀਨੀ ਨੇ ਦੱਸਿਆ ਕਿ ਜੋ ਵੀ ਇਜ਼ਰਾਈਲ ਕਰ ਰਿਹਾ ਹੈ, ਉਸ ਵਿੱਚ ਉਹ ਅਮਰੀਕਾ ਨੂੰ ਵੀ ਸ਼ਾਮਲ ਮੰਨਦੇ ਹਨ। ਇਰਾਨ ਇੱਕ ਹੱਦ ਤੈਅ ਕਰੇਗਾ ਅਤੇ ਜੇਕਰ ਅਮਰੀਕਾ ਇਸ ਨੂੰ ਪਾਰ ਕਰਦਾ ਹੈ ਤਾਂ ਇਸ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪ੍ਰਤੀਕਿਰਿਆ ਦਾ ਕਾਰਨ ਦੱਸੇ ਬਿਨਾਂ ਇਜ਼ਰਾਈਲ ਨੇ ਇਹ ਕਹਿ ਕੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਕਿ ਇਰਾਨ ਪ੍ਰਮਾਣੂ ਹਥਿਆਰ ਵਿਕਸਤ ਕਰਨ ਦੀ ਕਗਾਰ ’ਤੇ ਹੈ। ਬਹਿਰੀਨੀ ਨੇ ਡੋਨਲਡ ਟਰੰਪ ਦੀਆਂ ਗੋਡੇ ਟੇਕਣ ਵਾਲੀਆਂ ਟਿੱਪਣੀਆਂ ਨੂੰ ਪੂਰੀ ਤਰਾਂ ਗੈਰ-ਵਾਜਬ ਦੱਸਿਆ ਹੈ।

LEAVE A REPLY

Please enter your comment!
Please enter your name here