ਲਾਲੂ ਮੁੜ ਬਣੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ

ਲਾਲੂ ਮੁੜ ਬਣੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ

0
126

ਲਾਲੂ ਮੁੜ ਬਣੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ

ਪਟਨਾ : ਰਾਸ਼ਟਰੀ ਜਨਤਾ ਦਲ (ਆਰਜੇਡੀ) ਵੱਲੋਂ ਪਾਰਟੀ ਦੇ ਸੰਸਥਾਪਕ ਲਾਲੂ ਪ੍ਰਸਾਦ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਮੁੜ ਚੁਣ ਲਿਆ ਗਿਆ ਹੈ। ਸੰਗਠਨਾਤਮਕ ਚੋਣਾਂ ਲਈ ਪਾਰਟੀ ਦੇ ਚੋਣ ਅਧਿਕਾਰੀ ਰਾਮਚੰਦਰ ਪੁਰਬੇ ਨੇ ਕਿਹਾ ਕਿ ਲਾਲੂ ਇੱਕੋ-ਇੱਕ ਉਮੀਦਵਾਰ ਸਨ, ਜਿਨ੍ਹਾਂ ਨੇ ਬੀਤੇ ਦਿਨੀਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ ਅਤੇ ਜਾਂਚ ਦੌਰਾਨ ਉਹ ਸਹੀ ਪਾਏ ਗਏ।

ਪੁਰਬੇ ਨੇ ਅੱਗੇ ਕਿਹਾ, “ਇਸ ਬਾਰੇ ਰਸਮੀ ਐਲਾਨ 5 ਜੁਲਾਈ ਨੂੰ ਪਾਰਟੀ ਦੀ ਰਾਸ਼ਟਰੀ ਕੌਂਸਲ ਦੀ ਮੀਟਿੰਗ ਦੌਰਾਨ ਕੀਤਾ ਜਾਵੇਗਾ ਅਤੇ ਲਾਲੂ ਨੂੰ ਚੋਣ ਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ।” ਇਸ ਦੌਰਾਨ, ਬਿਹਾਰ ਵਿੱਚ ਸੱਤਾਧਾਰੀ ਐਨਡੀਏ ਨੇ ਵਿਰੋਧੀ ਪਾਰਟੀ ’ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਲਾਲੂ ਦੀ ਮੁੜ ਚੋਣ ਨੇ ਸਾਬਿਤ ਕਰ ਦਿੱਤਾ ਹੈ ਕਿ 28 ਸਾਲ ਪੁਰਾਣੀ ਆਰਜੇਡੀ ਇੱਕ ਪਰਿਵਾਰ ਵੱਲੋਂ ਹੀ ਚਲਾਈ ਜਾ ਰਹੀ ਹੈ।

LEAVE A REPLY

Please enter your comment!
Please enter your name here