ਕਮਲਪ੍ਰੀਤ ਸਿੰਘ ਨੂੰ ਆਸਟਰੇਲੀਅਨ ਏਅਰ ਫੋਰਸ ਦਾ ਵੱਡਾ ਸਨਮਾਨ

ਕਮਲਪ੍ਰੀਤ ਸਿੰਘ ਨੂੰ ਆਸਟਰੇਲੀਅਨ ਏਅਰ ਫੋਰਸ ਦਾ ਵੱਡਾ ਸਨਮਾਨ

0
38

ਕਮਲਪ੍ਰੀਤ ਸਿੰਘ ਨੂੰ ਆਸਟਰੇਲੀਅਨ ਏਅਰ ਫੋਰਸ ਦਾ ਵੱਡਾ ਸਨਮਾਨ

ਮੈਲਬੋਰਨ : ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ 33 ਸਾਲਾ ਕਮਲਪ੍ਰੀਤ ਸਿੰਘ ਨੇ ਰਾਇਲ ਆਸਟਰੇਲੀਅਨ ਏਅਰ ਫੋਰਸ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਹੋਇਆ ਹੈ। ਉਸ ਨੇ ਕਪੂਰਥਲਾ ਦੇ ਕੇਂਦਰੀ ਵਿਦਿਆਲਿਆ ਅਤੇ ਆਰਮੀ ਪਬਲਿਕ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਜਲੰਧਰ ਦੇ ਇੱਕ ਕਾਲਜ ਤੋਂ ਬੀਟੈਕ ਦੀ ਡਿਗਰੀ ਪ੍ਰਾਪਤ ਕੀਤੀ।

ਆਪਣੇ ਪੁੱਤਰ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਮਲਪ੍ਰੀਤ ਦੇ ਪਿਤਾ ਸੇਵਾ ਸਿੰਘ, ਜੋ ਫੌਜ ਤੋਂ ਸੇਵਾਮੁਕਤ ਹੋਏ ਸਨ, ਨੇ ਕਿਹਾ, “ਉਹ ਹਮੇਸ਼ਾ ਰੱਖਿਆ ਬਲਾਂ ਵਿੱਚ ਜਾਣਾ ਚਾਹੁੰਦਾ ਸੀ। ਭਾਰਤ ਵਿੱਚ ਰਹਿੰਦਿਆਂ ਉਸ ਨੇ ਬਹੁਤ ਮਿਹਨਤ ਕੀਤੀ, ਪਰ ਚੀਜ਼ਾਂ ਮਿਥੇ ਮੁਤਾਬਕ ਨਹੀਂ ਚੱਲੀਆਂ। ਉਸ ਨੇ 2017 ਵਿੱਚ ਆਸਟਰੇਲੀਆ ਜਾਣ ਤੋਂ ਬਾਅਦ ਵੀ ਆਪਣਾ ਸੁਪਨਾ ਸਾਕਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ ਅੰਤ ਵਿੱਚ ਉਹ ਪ੍ਰਾਪਤ ਕੀਤਾ ਜੋ ਉਹ ਚਾਹੁੰਦਾ ਸੀ।”

ਸੇਵਾ ਸਿੰਘ ਅਤੇ ਉਸਦੀ ਪਤਨੀ 2019 ਵਿੱਚ ਆਸਟਰੇਲੀਆ ਚਲੇ ਗਏ; ਉਨ੍ਹਾਂ ਦੇ ਤਿੰਨ ਪੁੱਤਰ ਪਹਿਲਾਂ ਹੀ ਉੱਥੇ ਸੈਟਲ ਹੋ ਚੁੱਕੇ ਸਨ। ਆਸਟਰੇਲੀਆ ਜਾਣ ਤੋਂ ਪਹਿਲਾਂ ਕਮਲਪ੍ਰੀਤ ਸਿੰਘ ਗੋਇੰਦਵਾਲ ਸਾਹਿਬ ਵਿੱਚ ਇੱਕ ਥਰਮਲ ਪਾਵਰ ਪਲਾਂਟ ਵਿੱਚ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ।

LEAVE A REPLY

Please enter your comment!
Please enter your name here