ਜੰਮੂ ਦੀ ਤਵੀ ਨਦੀ ’ਚ ਫਸੇ 9 ਵਿਅਕਤੀ ਬਚਾਏ

"Nine individuals stranded in Jammu's Tawi River were rescued by joint efforts of police, SDRF, and locals amid heavy rainfall. Learn about the dramatic operation, traffic disruptions, and ongoing weather alerts."

0
256

ਜੰਮੂ ਦੀ ਤਵੀ ਨਦੀ ’ਚ ਫਸੇ 9 ਵਿਅਕਤੀ ਬਚਾਏ

ਜੰਮੂ : ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਪਏ ਮੀਂਹ ਕਾਰਨ ਪਾਣੀ ਪੱਧਰ ਅਚਾਨਕ ਵਧ ਜਾਣ ਤੋਂ ਬਾਅਦ ਤਵੀ ਨਦੀ ਵਿੱਚ ਫਸੇ ਨੌਂ ਲੋਕਾਂ ਨੂੰ ਪੁਲੀਸ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਦੇ ਸਾਂਝੇ ਅਭਿਆਨ ਵਿੱਚ ਬਚਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਬੁੱਧਵਾਰ ਸਵੇਰੇ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ’ਤੇ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਆਵਾਜਾਈ ਪ੍ਰਭਾਵਿਤ ਰਹੀ, ਜਦੋਂ ਕਿ ਰਾਜੌਰੀ ਜ਼ਿਲ੍ਹੇ ਵਿੱਚ ਇੱਕ ਨਦੀ ਪਾਣੀ ਦਾ ਪੱਧਰ ਵਧਣ ਕਾਰਨ ਕੁਝ ਵਾਹਨ ਵੀ ਵਹਿ ਗਏ।

ਅਧਿਕਾਰੀਆਂ ਨੇ ਕਿਹਾ ਕਿ ਮਦਨ ਲਾਲ (52) ਨਾਮ ਦਾ ਇੱਕ ਮਜ਼ਦੂਰ ਸਵੇਰੇ ਕਰੀਬ 8:45 ਵਜੇ ਤਵੀ ਨਦੀ ਵਿੱਚ ਰੇਤ ਕੱਢਣ ਗਿਆ ਸੀ, ਪਰ ਸ਼ਹਿਰ ਦੇ ਜਿਊਲ ਚੌਕ ਪੁਲ ਦੇ ਨੇੜੇ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਉੱਥੇ ਫਸ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਐੱਸਡੀਆਰਐੱਫ ਦੇ ਕਰਮਚਾਰੀਆਂ ਵੱਲੋਂ ਉਸ ਨੂੰ ਬਚਾਇਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ, ਟ?ਰੈਫਿਕ ਪੁਲੀਸ, ਐੱਸਡੀਆਰਐੱਫ ਅਤੇ ਸਥਾਨਕ ਵਲੰਟੀਅਰਾਂ ਦੇ ਸਾਂਝੇ ਅਭਿਆਨ ਵਿੱਚ ਅੱਠ ਹੋਰ ਲੋਕਾਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਲੋਕ ਪਿੰਡਦਾਨ ਲਈ ਗਏ ਸਨ। ਇਸ ਅਭਿਆਨ ਦੌਰਾਨ ਫਸੇ ਹੋਏ ਕਈ ਘੋੜਿਆਂ ਨੂੰ ਵੀ ਬਚਾਇਆ ਗਿਆ ਹੈ। ਉਧਰ ਮੌਸਮ ਵਿਭਾਗ ਨੇ 27 ਜੂਨ ਤੱਕ ਜੰਮੂ ਸੰਭਾਗ ਦੇ ਕੁਝ ਸਥਾਨਾਂ ‘ਤੇ ਭਾਰੀ ਜਦੋਂ ਕਿ ਕਈ ਸਥਾਨਾਂ ‘ਤੇ ਹਲਕੀ ਤੋਂ ਮੱਧਮ ਬਾਰਸ਼ ਹੋਣ ਦਾ ਅਨੁਮਾਨ ਲਗਾਇਆ ਹੈ।

 

 

LEAVE A REPLY

Please enter your comment!
Please enter your name here