ਜੈਫ ਬੇਜ਼ੋਸ ਅਤੇ ਲੌਰੇਨ ਸਾਂਚੇਜ਼ ਦੇ ਵਿਆਹ ਦੀਆਂ ਧੂੰਮਾਂ

Amazon founder Jeff Bezos and journalist Lauren Sánchez kicked off their extravagant 3-day wedding in Venice, attended by global celebrities and political figures. The estimated cost of the event ranges between €40–48 million.

0
115

ਜੈਫ ਬੇਜ਼ੋਸ ਅਤੇ ਲੌਰੇਨ ਸਾਂਚੇਜ਼ ਦੇ ਵਿਆਹ ਦੀਆਂ ਧੂੰਮਾਂ

ਵੇਨਿਸ : ਐਮਾਜ਼ੋਨ ਦੇ ਮਾਲਕ ਜੈਫ ਬੇਜ਼ੋਸ ਅਤੇ ਪੱਤਰਕਾਰ ਲੌਰੇਨ ਸਾਂਚੇਜ਼ ਵੀਰਵਾਰ ਨੂੰ ਵੇਨਿਸ ਵਿੱਚ ਤਿੰਨ-ਰੋਜ਼ਾ ਸ਼ਾਨਦਾਰ ਵਿਆਹ ਸਮਾਗਮ ਦੇ ਆਗ਼ਾਜ਼ ਲਈ ਤਿਆਰ ਸਨ। ਸਮਾਗਮ ਸਥਲ ਉਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ, ਤਾਂ ਕਿ ਵੀਆਈਪੀ ਮਹਿਮਾਨਾਂ ਤੋਂ ਮੁਜ਼ਾਹਰਾਕਾਰੀਆਂ ਨੂੰ ਦੂਰ ਰੱਖਿਆ ਜਾ ਸਕੇ।

ਵਿਆਹ ਸਮਾਗਮ ਵਿਚ ਹਿੱਸਾ ਲੈਣ ਲਈ ਓਪਰਾ ਵਿਨਫ੍ਰੇ, ਕ੍ਰਿਸ ਜੇਨਰ ਅਤੇ ਕਿਮ ਕਾਰਦਾਸ਼ੀਅਨ ਤੇ ਕਲੋਈ ਕਾਰਦਾਸ਼ੀਅਨ ਮਹਿਮਾਨਾਂ ਵਿੱਚ ਸ਼ਾਮਲ ਸਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਇਵਾਂਕਾ ਅਤੇ ਜਵਾਈ ਜੇਰੇਡ ਕੁਸ਼ਨਰ ਤੇ ਜਾਰਡਨ ਦੀ ਮਹਾਰਾਣੀ ਰਾਨੀਆ ਦੇ ਵੀ ਛੇਤੀ ਹੀ ਪਹੁੰਚਣ ਦੀ ਰਹੇ ਹਨ।

ਵਿਆਹ ਦੇ ਇਸ ਵੱਡੇ ਸਮਾਗਮ ਵਿੱਚ ਮਹਿਮਾਨਾਂ ਦੀ ਪਹਿਲੀ ਸੂਚੀ ’ਚ 200-250 ਮਹਿਮਾਨ ਸ਼ਾਮਲ ਹਨ। ਇਨ੍ਹਾਂ ਵਿਚ ਮੁੱਖ ਤੌਰ ’ਤੇ ਸ਼ੋਅ-ਬਿਜ਼ਨਸ, ਰਾਜਨੀਤੀ ਅਤੇ ਕਾਰੋਬਾਰ ਦੀਆਂ ਅਹਿਮ ਹਸਤੀਆਂ ਸ਼ਾਮਲ ਹਨ। ਇਸ ਸਮਾਗਮ ਉਤੇ ਅੰਦਾਜ਼ਨ 4 ਤੋਂ 4.8 ਕਰੋੜ ਯੂਰੋ ($4.6 ਤੋਂ $5.6 ਕਰੋੜ) ਲਾਗਤ ਆਉਣ ਦਾ ਅਨੁਮਾਨ ਹੈ।

ਬੇਜ਼ੋਸ ਅਤੇ ਸਾਂਚੇਜ਼ ਹੈਲੀਕਾਪਟਰ ਰਾਹੀਂ ਵੇਨਿਸ ਪਹੁੰਚੇ, ਜਿਹੜੇ ਲਗਜ਼ਰੀ ਅਮਾਨ ਹੋਟਲ ਵਿੱਚ ਠਹਿਰੇ ਤੇ ਇਸ ਹੋਟਲ ਦੇ ਗ੍ਰੈਂਡ ਨਹਿਰ ਦੇ ਦ੍ਰਿਸ਼ ਵਾਲੇ ਕਮਰੇ ਦਾ ਇਕ ਰਾਤ ਦਾ ਕਿਰਾਇਆ ਘੱਟੋ ਘੱਟ 4,000 ਯੂਰੋ ਵਸੂਲਿਆ ਜਾਂਦਾ ਹੈ। ਜੋੜੇ ਨੂੰ ਰਾਤ ਦੇ ਖਾਣੇ ਦੇ ਸਮੇਂ ਦੇਖਿਆ ਗਿਆ ਜਦੋਂ ਉਹ ਇੱਕ ਵਾਟਰ ਟੈਕਸੀ ਵਿੱਚ ਹੋਟਲ ਤੋਂ ਬਾਹਰ ਨਿਕਲੇ ਅਤੇ ਫੋਟੋਗ੍ਰਾਫਰਾਂ ਤੇ ਭੀੜ ਵੱਲ ਹੱਥ ਹਿਲਾ ਰਹੇ ਸਨ। ਇਸ ਵਿਆਹ ਸਮਾਗਮ ਵੱਲ ਦੁਨੀਆਂ ਭਰ ਦੀਆਂ ਵੱਡੀਆਂ ਹੱਸਤੀਆਂ ਦੀਆਂ ਨਜ਼ਰਾਂ ਹਨ।

LEAVE A REPLY

Please enter your comment!
Please enter your name here