ਭਾਰਤ ਨਾਲ ਇਕ ਵੱਡਾ ਵਪਾਰਕ ਸਮਝੌਤਾ ਕਰਨ ਜਾ ਰਹੇ ਹਾਂ : ਟਰੰਪ

U.S. President Donald Trump has announced that a “very big” trade deal with India is nearing finalization. Talks include tariff concessions on dairy, automobiles, and agriculture, while India seeks relief on textiles, jewelry, seafood, and more.

0
513

ਭਾਰਤ ਨਾਲ ਇਕ ਵੱਡਾ ਵਪਾਰਕ ਸਮਝੌਤਾ ਕਰਨ ਜਾ ਰਹੇ ਹਾਂ : ਟਰੰਪ

ਵਾਸ਼ਿੰਗਟਨ : ਡੋਨਲਡ ਟਰੰਪ ਨੇ ਕੱੱਲ੍ਹ ਵ੍ਹਾਈਟ ਹਾਊਸ ਵਿਚ ‘ਬਿੱਗ ਬਿਊਟੀਫੁਲ ਬਿੱਲ’ ਸਮਾਗਮ ਵਿੱਚ ਸੰਬੋਧਨ ਕਰਦਿਆਂ ਕਿਹਾ ਭਾਰਤ ਨਾਲ ਇੱਕ ‘ਬਹੁਤ ਵੱਡਾ’ ਵਪਾਰ ਸਮਝੌਤਾ ਹੋਣ ਜਾ ਰਿਹਾ ਹੈ ਜਿਸ ਦੀ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਨੂੰ ਉਡੀਕ ਸੀ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਚੀਨ ਨਾਲ ਇੱਕ ਵਪਾਰ ਸਮਝੌਤਾ ਕੀਤਾ ਹੈ। ਹਾਲਾਂਕਿ ਉਨ੍ਹਾਂ ਇਸ ਸਮਝੌਤੇ ਬਾਰੇ ਕੋਈ ਵੱਡੀ ਜਾਣਕਾਰੀ ਸਾਂਝੀ ਨਹੀਂ ਕੀਤੀ। ਅਸੀਂ ਕੱਲ੍ਹ ਹੀ ਚੀਨ ਨਾਲ ਦਸਤਖਤ ਕੀਤੇ ਹਨ। ਸਾਡੇ ਕੁਝ ਵਧੀਆ ਸੌਦੇ ਹੋ ਰਹੇ ਹਨ।’’ ਅਮਰੀਕੀ ਸਦਰ ਨੇ ਕਿਹਾ, ‘‘ਅਸੀਂ ਸਾਰਿਆਂ ਨਾਲ ਸੌਦੇ ਨਹੀਂ ਕਰਾਂਗੇ। ਅਸੀਂ ਕੁਝ ਲੋਕਾਂ ਨੂੰ ਬਸ ਪੱਤਰ ਭੇਜ ਕੇ ਕਹਾਂਗਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ 25, 35, 45 ਫੀਸਦ (ਟੈਕਸ ਦੀ) ਅਦਾਇਗੀ ਕਰੋਗੇ। ਅਜਿਹਾ ਕਰਨਾ ਸੌਖਾ ਤਰੀਕਾ ਹੈ।’’

ਹਾਲ ਹੀ ਵਿੱਚ ਰਾਜੇਸ਼ ਅਗਰਵਾਲ ਦੀ ਅਗਵਾਈ ਵਾਲੀ ਇੱਕ ਭਾਰਤੀ ਟੀਮ ਵੀਰਵਾਰ ਨੂੰ ਅਮਰੀਕਾ ਨਾਲ ਵਪਾਰਕ ਗੱਲਬਾਤ ਦੇ ਅਗਲੇ ਦੌਰ ਲਈ ਵਾਸ਼ਿੰਗਟਨ ਪਹੁੰਚੀ ਹੈ। ਦੋਵੇਂ ਦੇਸ਼ ਅੰਤਰਿਮ ਵਪਾਰ ਸਮਝੌਤੇ ਲਈ ਗੱਲਬਾਤ ਕਰ ਰਹੇ ਹਨ ਅਤੇ 9 ਜੁਲਾਈ ਤੋਂ ਪਹਿਲਾਂ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਹੋ ਜਾਵੇਗੀ।

ਭਾਰਤ ਨੇ ਹੁਣ ਤੱਕ ਦਸਤਖਤ ਕੀਤੇ ਗਏ ਆਪਣੇ ਕਿਸੇ ਵੀ ਮੁਕਤ ਵਪਾਰ ਸਮਝੌਤਿਆਂ ਵਿੱਚ ਡੇਅਰੀ ਨੂੰ ਨਹੀਂ ਖੋਲ੍ਹਿਆ ਹੈ। ਅਮਰੀਕਾ ਕੁਝ ਉਦਯੋਗਿਕ ਵਸਤਾਂ, ਆਟੋਮੋਬਾਈਲਜ਼- ਖਾਸ ਕਰਕੇ ਇਲੈਕਟ੍ਰਿਕ ਵਾਹਨ, ਵਾਈਨ, ਪੈਟਰੋ ਕੈਮੀਕਲ ਉਤਪਾਦ, ਡੇਅਰੀ ਅਤੇ ਸੇਬ, ਰੁੱਖਾਂ ਦੇ ਗਿਰੀਦਾਰ ਅਤੇ ਜੈਨੇਟਿਕ ਤੌਰ ’ਤੇ ਸੋਧੀਆਂ ਫਸਲਾਂ ਵਰਗੀਆਂ ਖੇਤੀਬਾੜੀ ਵਸਤਾਂ ’ਤੇ ਡਿਊਟੀ ਰਿਆਇਤਾਂ ਚਾਹੁੰਦਾ ਹੈ। ਭਾਰਤ ਤਜਵੀਜ਼ਤ ਵਪਾਰ ਸਮਝੌਤੇ ਵਿੱਚ ਟੈਕਸਟਾਈਲ, ਰਤਨ ਅਤੇ ਗਹਿਣੇ, ਚਮੜੇ ਦੇ ਸਮਾਨ, ਕੱਪੜੇ, ਪਲਾਸਟਿਕ, ਰਸਾਇਣ, ਝੀਂਗਾ, ਤੇਲ ਬੀਜ, ਅੰਗੂਰ ਅਤੇ ਕੇਲੇ ਵਰਗੇ ਕਿਰਤ-ਸੰਵੇਦਨਸ਼ੀਲ ਖੇਤਰਾਂ ਲਈ ਡਿਊਟੀ ਰਿਆਇਤਾਂ ਦੀ ਮੰਗ ਕਰ ਰਿਹਾ ਹੈ।

LEAVE A REPLY

Please enter your comment!
Please enter your name here