ਅਨੰਤ ਅੰਬਾਨੀ ਨੂੰ ਮਿਲੇਗੀ 10-20 ਕਰੋੜ ਰੁਪਏ ਸਾਲਾਨਾ ਤਨਖਾਹ
ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਕਾਰਜਕਾਰੀ ਨਿਰਦੇਸ਼ਕ ਅਨੰਤ ਅੰਬਾਨੀ ਨੂੰ 10-20 ਕਰੋੜ ਰੁਪਏ ਦੀ ਸਾਲਾਨਾ ਤਨਖਾਹ ਅਤੇ ਕੰਪਨੀ ਦੇ ਮੁਨਾਫ਼ੇ ’ਤੇ ਕਮਿਸ਼ਨ ਸਮੇਤ ਕਈ ਭੱਤੇ ਦਿੱਤੇ ਜਾਣਗੇ। ਇਹ ਜਾਣਕਾਰੀ ਸ਼ੇਅਰਧਾਰਕਾਂ ਨੂੰ ਭੇਜੀ ਗਈ ਜਾਣਕਾਰੀ ਵਿੱਚ ਦਿੱਤੀ ਗਈ ਹੈ। ਅਨੰਤ ਅਰਬਪਤੀ ਸਨਅਤਕਾਰ ਮੁਕੇਸ਼ ਅੰਬਾਨੀ ਦਾ ਸਭ ਤੋਂ ਛੋਟਾ ਪੁੱਤਰ ਹੈ। ਅਨੰਤ ਨੂੰ ਆਪਣੀ ਵੱਡੀ ਭੈਣ ਈਸ਼ਾ ਤੇ ਵੱਡੇ ਭਰਾ ਆਕਾਸ਼ ਨਾਲ 2023 ਵਿੱਚ ਰਿਲਾਇੰਸ ਗਰੁੱਪ ਦੇ ਡਾਇਰੈਕਟਰ ਬੋਰਡ ਵਿੱਚ ਗੈਰ-ਕਾਰਜਕਾਰੀ ਨਿਰਦੇਸ਼ਕਾਂ ਵਜੋਂ ਸ਼ਾਮਲ ਕੀਤਾ ਗਿਆ ਸੀ ਪਰ ਇਸ ਸਾਲ ਅਪਰੈਲ ਵਿੱਚ ਅਨੰਤ ਨੂੰ ਰਿਲਾਇੰਸ ਇੰਡਸਟਰੀਜ਼ ਦਾ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕਰ ਦਿੱਤਾ ਗਿਆ।