ਸ਼ਿਕਾਗੋ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ; 4 ਹਲਾਕ, 14 ਜ਼ਖਮੀ

Chicago Night Club Shooting: 4 Dead, 14 Injured in River North Neighborhood"

0
28

ਸ਼ਿਕਾਗੋ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ; 4 ਹਲਾਕ, 14 ਜ਼ਖਮੀ

ਸ਼ਿਕਾਗੋ : ਸ਼ਿਕਾਗੋ ਦੇ ਰਿਵਰ ਨੌਰਥ ਨੇਬਰਹੁੱਡ ਵਿੱਚ ਇਕ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਵਿੱਚ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਸੀਬੀਐਸ ਨਿਊਜ਼ ਨੇ ਸਥਾਨਕ ਪੁਲੀਸ ਦੇ ਹਵਾਲੇ ਨਾਲ ਦਿੱਤੀ ਹੈ।

ਸੀਬੀਐਸ ਨਿਊਜ਼ ਅਨੁਸਾਰ ਪੱਛਮੀ ਸ਼ਿਕਾਗੋ ਐਵੇਨਿਊ ਦੇ 300 ਬਲਾਕ ’ਤੇ ਇਕ ਐਸਯੂਵੀ ਵਿਚ ਆਏ ਤਿੰਨ ਜਣਿਆਂ ਨੇ ਭੀੜ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਦੋ ਵਿਅਕਤੀ ਸਨ ਜਿਨ੍ਹਾਂ ਵਿਚ ਇਕ 24 ਸਾਲ ਦਾ ਸੀ ਜਿਸ ਦੀ ਛਾਤੀ ਵਿੱਚ ਗੋਲੀ ਲੱਗੀ ਅਤੇ ਦੂਜਾ 25 ਸਾਲ ਦਾ ਸੀ ਜਿਸ ਦੇ ਸਿਰ ਵਿੱਚ ਗੋਲੀ ਲੱਗੀ। ਇਸ ਤੋਂ ਇਲਾਵਾ ਇੱਕ 18 ਸਾਲਾ ਤੇ ਇੱਕ 17 ਸਾਲਾ ਲੜਕੀ ਦੀ ਵੀ ਮੌਤ ਹੋ ਗਈ। ਜ਼ਖਮੀਆਂ ਦੀ ਉਮਰ 21 ਤੋਂ 32 ਸਾਲ ਦਰਮਿਆਨ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।

LEAVE A REPLY

Please enter your comment!
Please enter your name here