ਹਿਮਾਚਲ ਪ੍ਰਦੇਸ਼ ਨੂੰ ਮੌਨਸੂਨ ਕਾਰਨ ਹੁਣ ਤੱਕ 495.82 ਕਰੋੜ ਦਾ ਨੁਕਸਾਨ, 69 ਮੌਤਾਂ ਦੀ ਸੰਭਾਵਨਾ ।

Himachal Pradesh Suffers Over ₹495 Crore Loss Due to Monsoon Rains

0
200

ਹਿਮਾਚਲ ਪ੍ਰਦੇਸ਼ ਨੂੰ ਮੌਨਸੂਨ ਕਾਰਨ ਹੁਣ ਤੱਕ 495.82 ਕਰੋੜ ਦਾ ਨੁਕਸਾਨ, 69 ਮੌਤਾਂ ਦੀ ਸੰਭਾਵਨਾ

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿੱਚ 20 ਜੂਨ ਨੂੰ ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 495 ਕਰੋੜ ਤੋਂ ਵੱਧ ਦਾ ਕੁੱਲ ਨੁਕਸਾਨ ਅਤੇ ਘੱਟੋ-ਘੱਟ 69 ਮੌਤਾਂ ਦਰਜ ਕੀਤੀਆਂ ਗਈਆਂ ਹਨ। ਰਾਜ ਐਮਰਜੈਂਸੀ ਅਪਰੇਸ਼ਨ ਸੈਂਟਰ (ਐੱਸ.ਈ.ਓ.ਸੀ.) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਸਥਿਤੀ ਰਿਪੋਰਟ ਅਨੁਸਾਰ ਇਸ ਸਮੇਂ ਦੌਰਾਨ ਸੜਕ ਹਾਦਸਿਆਂ ਵਿੱਚ 26 ਮੌਤਾਂ ਅਤੇ ਮੌਨਸੂਨ ਦੇ ਕਹਿਰ ਕਾਰਨ ਹੁਣ ਤੱਕ ਕੁੱਲ 43 ਮੌਤਾਂ ਸ਼ਾਮਲ ਹਨ।

ਇਸ ਦੌਰਾਨ 55 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ 198 ਗਊਸ਼ਾਲਾਵਾਂ, ਕਈ ਜਨਤਕ ਸਹੂਲਤਾਂ ਜਿਵੇਂ ਕਿ ਸੜਕਾਂ, ਪਾਣੀ ਸਬੰਧਤ ਸਹੂਲਤਾਂ, ਬਿਜਲੀ ਦਾ ਬੁਨਿਆਦੀ ਢਾਂਚਾ, ਵਿਦਿਅਕ ਸੰਸਥਾਵਾਂ ਅਤੇ ਸਿਹਤ ਸੰਭਾਲ ਆਦਿ ਥਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸਿਰਫ ਜਨਤਕ ਬੁਨਿਆਦੀ ਢਾਂਚੇ ਨੂੰ 287.80 ਕਰੋੜ ਦਾ ਨੁਕਸਾਨ ਹੋਇਆ ਹੈ, ਜਿਸ ਵਿੱਚ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦਾ ਸਭ ਤੋਂ ਵੱਧ ਹਿੱਸਾ ਹੈ। ਜਲ ਸ਼ਕਤੀ ਵਿਭਾਗ (ਜੇ.ਐੱਸ.ਵੀ.), ਬਿਜਲੀ, ਸਿਹਤ, ਸਿੱਖਿਆ, ਮੱਛੀ ਪਾਲਣ, ਪੇਂਡੂ ਵਿਕਾਸ, ਸ਼ਹਿਰੀ ਵਿਕਾਸ ਅਤੇ ਪਸ਼ੂ ਪਾਲਣ ਵਿਭਾਗ ਦੇ ਅਸਾਸਿਆਂ ਦਾ ਨੁਕਸਾਨ ਵੀ ਹੋਇਆ ਹੈ।

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਬੱਦਲ ਫਟਣ ਮਗਰੋਂ ਬਿਆਸ ਦਰਿਆ ਵਿੱਚ ਵਧਿਆ ਪਾਣੀ ਦਾ ਪੱਧਰ। -ਫੋਟੋ: ਪੀਟੀਆਈ

ਉਧਰ ਮੰਡੀ ਜ਼ਿਲ੍ਹੇ ਵਿੱਚ 20 ਮੌਤਾਂ ਹੋਈਆਂ ਹਨ ਅਤੇ 80 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ। ਜ਼ਿਲ੍ਹੇ ਦਾ ਵਿੱਤੀ ਨੁਕਸਾਨ 86.78 ਕਰੋੜ ਹੈ। ਕਾਂਗੜਾ ਜ਼ਿਲ੍ਹੇ ਵਿੱਚ 13 ਮੌਤਾਂ, 52 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ ਅਤੇ 84.93 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਕੁੱਲੂ, ਸ਼ਿਮਲਾ, ਸੋਲਨ ਅਤੇ ਚੰਬਾ ਵਿੱਚ ਵੀ ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਨਿੱਜੀ ਸੰਪਤੀ ਦਾ ਨੁਕਸਾਨ ਦਰਜ ਕੀਤਾ ਗਿਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਜਨਵਰੀ ਤੋਂ 3 ਜੁਲਾਈ ਤੱਕ ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਆਫ਼ਤਾਂ ਵਿੱਚ ਕੁੱਲ 548 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚ ਇਕੱਲੇ ਜੂਨ ਵਿੱਚ 132 ਮੌਤਾਂ ਸ਼ਾਮਲ ਹਨ। ਇਸ ਸਾਲ ਹੁਣ ਤੱਕ ਜ਼ਮੀਨ ਖਿਸਕਣ, ਬੱਦਲ ਫਟਣ, ਸੜਕ ਹਾਦਸਿਆਂ ਅਤੇ ਹੋਰ ਆਫ਼ਤਾਂ ਕਾਰਨ 958 ਲੋਕ ਜ਼ਖਮੀ ਹੋਏ ਹਨ।

LEAVE A REPLY

Please enter your comment!
Please enter your name here