ਜੇ ਖਾਲਿਸਤਾਨ ਬਣਾਉਣਾ ਚਾਹੁੰਦੇ ਹੋ ਤਾਂ ਭਾਰਤ ਜਾਓ, ਡੀ.ਸੀ. ਵਿੱਚ ਖਾਲਿਸਤਾਨ ਥੋੜ੍ਹੇ ਬਣਨਾ ਹੈ : ਸਾਜਿਦ ਤਰਾਰ

Sajid Tarrar on India-Pakistan Relations and Khalistan Movement"

0
277

ਜੇ ਖਾਲਿਸਤਾਨ ਬਣਾਉਣਾ ਚਾਹੁੰਦੇ ਹੋ ਤਾਂ ਭਾਰਤ ਜਾਓ, ਡੀ.ਸੀ. ਵਿੱਚ ਖਾਲਿਸਤਾਨ ਥੋੜ੍ਹੇ ਬਣਨਾ ਹੈ : ਸਾਜਿਦ ਤਰਾਰ

ਅਮੇਜਿੰਗ ਟੀ.ਵੀ. ਦੇ ਚੀਫ ਐਡੀਟਪ ਵਰਿੰਦਰ ਸਿੰਘ ਵੱਲੋਂ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵਕ ਜਨਾਬ ਸਾਜਿਦ ਤਰਾਰ ਨਾਲ ਅੱਜ ਦੇ ਹਾਲਾਤਾਂ ’ਤੇ ਵਿਸ਼ੇਸ਼ ਗੱਲਬਾਤ ਕੀਤੀ ਗਈ।

ਗੱਲਬਾਤ ਦੌਰਾਨ ਜਨਾਬ ਸਾਜਿਦ ਤਰਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਦੁਨੀਆਂ ਦੇ ਮੁਲਕਾਂ ਨਾਲ ਆਪਣੇ ਰਿਸ਼ਤੇ ਕਾਫੀ ਹੱਦ ਤੱਕ ਠੀਕ ਕਰ ਲਏ ਹਨ। ਯੂ.ਐਸ. ਨਾਲ ਪਾਕਿਸਤਾਨ ਦੇ ਸੰਬੰਧੀ ਕਾਫੀ ਅੱਛੇ ਹੋਏ ਹਨ ਇਸ ਦੇ ਨਾਲ ਹੀ ਭਾਰਤ ਦੇ ਅਮਰੀਕਾ ਦੇ ਨਾਲ ਸੰੰਬੰਧਾਂ ਵਿੱਚ ਕੁਝ ਖਾਮੀਆਂ ਰਹੀਆਂ ਹਨ। ਭਾਵੇਂ ਕਿ ਭਾਰਤ ਦੇ ਵਿਦੇਸ਼ ਮੰਤਰੀ ਸਾਹਿਬ ਬਹੁਤ ਤਜ਼ਰਬੇਕਾਰ ਅਤੇ ਅਗਾਂਹਵਧੂ ਸੋਚ ਦੇ ਮਾਲਕ ਹਨ। ਪਰ ਭਾਰਤ ਆਪਣੀ ਵਿਦੇਸ਼ ਨੀਤੀ ਕਰਕੇ ਅਮਰੀਕਾ ਨਾਲ ਬਹੁਤੀ ਨੇੜਤਾ ਕਾਇਮ ਨਹੀਂ ਕਰ ਸਕਿਆ, ਅਮਰੀਕਾ ਅਜੇ ਵੀ ਦੁਨੀਆਂ ਦੀ ਸੁਪਰ ਪਾਵਰ ਹੈ। ਭਾਰਤ ਅਜੇ ਵੀ ਅਮਰੀਕਾ ਨਾਲ ਇਸ ਤਰ੍ਹਾਂ ਨਹੀਂ ਚੱਲ ਰਿਹਾ ਜਿਵੇਂ ਕਿ ਅਮਰੀਕਾ ਨਾਲ ਚੱਲਣਾ ਚਾਹੀਦਾ ਸੀ। ਡੋਨਲ ਟਰੰਪ ਦਾ ਮੁੱਖ ਮੰਤਵ ਦੁਨੀਆਂ ਵਿੱਚ ਸ਼ਾਂਤੀ ਸਥਾਪਤੀ ਕਰਨਾ ਹੈ।

ਜਨਾਬ ਸਾਜਿਸ ਤਰਾਰ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਆਪਣੇ ਵਿੱਚ ਸੁਧਾਰ ਲਿਆ ਕੇ ਕੁਝ ਸੁਧਾਰ ਕੀਤਾ ਹੈ, ਜਿਵੇਂ ਕਿ ਪਾਕਿਸਤਾਨੀ ਪਾਸਪੋਰਟ ਜੋ 100 ਤੋਂ ਵੱਧ ਹੇਠਾਂ ਵਾਲੇ ਪਾਸੇ ਗਿਣਿਆ ਜਾਂਦਾ ਸੀ, ਹੁਣ ਪਾਕਿਸਤਾਨੀ ਪਾਸਪੋਰਟ 100 ਵਾਲੀ ਕਤਾਰ ਵਿੱਚ ਆ ਗਿਆ ਹੈ, ਜਦਕਿ ਭਾਰਤ ਇਸੇ ਲਾਇਨ ਵਿੱਚ 82ਵੇਂ ਨੰਬਰ ’ਤੇ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਚਾਈਨਾ ਨਾਲ ਸੰਬੰਧ ਸਥਾਪਤ ਕਰਕੇ ਆਰਥਿਕ ਅਤੇ ਵਿੱਤੀ ਸੰਕਟ ਤੋਂ ਉਭਰ ਰਿਹਾ ਹੈ।

ਤਾਰਕ ਸਾਹਿਬ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੋ ਲੋਕ ਖਾਲਿਸਤਾਨ ਬਣਾਉਣਾ ਚਾਹੁੰਦੇ ਹਨ ਉਹ ਭਾਰਤ ਜਾ ਕੇ ਖਾਲਿਸਤਾਨ ਬਣਾਉਣ ਇਥੇ ਅਮਰੀਕਾ-ਕੈਨੇਡਾ ਵਿੱਚ ਥੋੜ੍ਹੇ ਖਾਲਿਸਤਾਨ ਬਣਨਾ ਹੈ। ਤੁਸੀਂ ਇੱਕ ਕੰਟਰੀ ਨੂੰ ਤੋੜ ਕੇ ਵੱਖ ਕਰਨਾ ਚਾਹੁੰਦੇ ਹੋ ਅਤੇ ਇਹ ਵੀ ਅਮਰੀਕਾ-ਕੈਨੇਡਾ ਵਿੱਚ ਇਹ ਕਿਹੋ ਜਿਹਾ ਖਾਲਿਸਤਾਨ ਹੈ। ਤੁਸੀਂ ਭਾਰਤ ਜਾ ਕੇ ਆਪਣੀਆਂ ਖਾਲਿਸਤਾਨੀ ਗਤੀਵਿਧੀਆਂ ਕਰੋ। ਇਹ ਇੱਕ ਫੈਸ਼ਨ ਜਿਹਾ ਬਣਦਾ ਜਾ ਰਿਹਾ ਹੈ, ਇਸੇ ਤਰ੍ਹਾਂ ਪਾਕਿਸਤਾਨੀ ਜੋ ਪੀ.ਟੀ.ਆਈ. ਪਾਰਟੀ ਨੂੰ ਸਪੋਰਟ ਕਰਦੇ ਹਨ ਇਥੇ ਵਿਰੋਧ ਕਰ ਰਹੇ ਹਨ। ਬੀਬੀਆਂ ਨੇ ਵਿਰੋਧ ਦੇ ਨਾਮ ’ਤੇ ਪਿਕਨਿਕ ਵਾਲਾ ਮਾਹੌਲ ਬਣਾਇਆ ਹੋਇਆ ਹੈ। ਉਹ ਘਰੋਂ ਚਾਹ ਸਮੌਸੇ ਪਕੌੜੇ ਲੈ ਆਉਂਦੀਆਂ ਹਨ ਗਾਣੇ ਲਗਾਕੇ ਅਤੇ ਪਿਕਨਿਕ ਮਨਾ ਕੇ ਘਰਾਂ ਨੂੰ ਚਲੀਆਂ ਜਾਂਦੀਆਂ ਹਨ ਤੇ ਕਹਿੰਦੀਆਂ ਹਨ ਅਸੀਂ ਪਾਕਿਸਤਾਨੀ ਪਾਰਟੀ ਨੂੰ ਸਪੋਰਟ ਕਰ ਰਹੀਆਂ ਹਨ। ਇਹ ਕਿਹੋ ਜਿਹੀ ਸਪੋਰਟ ਹੈ, ਜੇ ਤੁਹਾਨੂੰ ਪਾਕਿਸਤਾਨ ਦਾ ਐਨਾ ਦਰਦ ਹੈ ਤਾਂ ਤੁਸੀਂ ਪਾਕਿਸਤਾਨ ਜਾ ਕੇ ਆਪਣੀਆਂ ਗਤੀਵਿਧੀਆਂ ਕਰੋ।

ਪਾਕਿਸਤਾਨ ਅਤੇ ਭਾਰਤ ਸੁਖਾਲੇ ਸੰਬੰਧਾਂ ਦੀ ਗੱਲਬਾਤ ਕਰਦਿਆਂ ਜਨਾਬ ਤਾਰਿਕ ਸਾਹਿਬ ਨੇ ਕਿਹਾ ਕਿ ਪਹਿਲਾਂ ਵੀ ਇਨ੍ਹਾਂ ਦੇ ਸੰਬੰਧ ਖਰਾਬ ਹੋਏ ਹਨ ਅਤੇ ਮੁੜ ਠੀਕ ਹੁੰਦੇ ਰਹੇ ਹਨ। ਹੁਣ ਦੁਨੀਆਂ ਵਿੱਚ ਕੁਝ ਨਵੇਂ ਬਦਲਾਅ ਆ ਰਹੇ ਹਨ ਅਤੇ ਕੁਝ ਖੁਸ਼ ਗਵਾਰ ਖਬਰਾਂ ਮਿਲ ਰਹੀਆਂ ਹਨ, ਜਿਸ ਨਾਲ ਦੇਸ਼ਾਂ ਅਤੇ ਆਪਸੀ ਸੰਬੰਧ ਮਜ਼ਬੂਤ ਹੋ ਰਹੇ ਹਨ। ਚੀਨ ਨਾਲ ਰੱਲ ਕੇ ਪਾਕਿਸਤਾਨ ਵਿਕਾਸ ਵੱਲ ਵੱਧ ਰਿਹਾ ਹੈ ਅਤੇ ਚੀਨ ਹੋਰਨਾਂ ਦੇਸ਼ਾਂ ਲਈ ਚੰਗੇ ਕੰਮ ਕਰ ਰਿਹਾ ਹੈ, ਪਰ ਚੀਨ ਨਾਲ ਭਾਰਤ ਦੀ ਗੱਲਬਾਤ ਨਹੀਂ ਹੋ ਸਕੀ। ਜਿਵੇਂ-ਜਿਵੇਂ ਦੇਸ਼ ਤਰੱਕੀ ਕਰ ਰਹੇ ਹਨ ਉਹ ਆਪਣੇ ਗਵਾਂਢੀ ਮੁਲਕਾਂ ਨਾਲ ਸੰਬੰਧ ਬੇਹਤਰ ਬਣਾ ਰਹੇ ਹਨ।

ਜਨਾਬ ਤਾਰਿਕ ਸਾਹਿਬ ਨੇ ਕਿਹਾ ਕਿ ਜਦੋਂ ਪਾਕਿਸਤਾਨ ਤੋਂ ਕੋਈ ਭਾਰਤ ਆਉਂਦਾ ਹੈ ਜਾਂ ਭਾਰਤ ਤੋਂ ਕੋਈ ਪਾਕਿਸਤਾਨ ਆਉਂਦਾ ਹੈ ਤਾਂ ਉਨ੍ਹਾਂ ਦੀਆਂ ਫੀਲਿੰਗ ਦੇਖਣਯੋਗ ਹੁੰਦੀਆਂ ਹਨ। ਮੇਰਾ ਕਰਤਾਰਪੁਰ ਲਾਂਘੇ ਨਾਲ ਬਹੁਤ ਨੇੜੇ ਤੋਂ ਰਿਸ਼ਤਾ ਰਿਹਾ ਹੈ। ਸ਼ਾਲਾ ਇਨ੍ਹਾਂ ਦੋਹਾਂ ਮੁਲਕਾਂ ਦਾ ਪਿਆਰ ਬਣਿਆ ਰਹੇ ਅਤੇ ਦੋਵੇਂ ਮੁਲਕ ਤਰੱਕੀ ਦੀਆਂ ਬੁਲੰਦੀਆਂ ਛੁਹੰਦੇ ਰਹਿਣ।

LEAVE A REPLY

Please enter your comment!
Please enter your name here