ਗਿਆਨਵਾਪੀ ਕੇਸ ਦੀ ਸੁਣਵਾਈ 6 ਅਗਸਤ ਨੂੰ

ਗਿਆਨਵਾਪੀ ਕੇਸ ਦੀ ਸੁਣਵਾਈ 6 ਅਗਸਤ ਨੂੰ
ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਨੇ ਅੱਜ ਗਿਆਨਵਾਪੀ ਮਸਜਿਦ ’ਚ ਕਥਿਤ ਸ਼ਿਵਲਿੰਗ ਨੂੰ ਛੱਡ ਕੇ ਵਜ਼ੂਖਾਨਾ ਖੇਤਰ ਦੇ ਏਐੱਸਆਈ ਸਰਵੇਖਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ 6 ਅਗਸਤ ਤੱਕ ਟਾਲ ਦਿੱਤੀ ਹੈ।
ਅੱਜ ਜਦੋਂ ਇਹ ਮਾਮਲਾ ਸੁਣਵਾਈ ਲਈ ਆਇਆ ਤਾਂ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸੁਪਰੀਮ ਕੋਰਟ ਦਾ ਹੁਕਮ ਹਾਲੇ ਵੀ ਲਾਗੂ ਹੈ। ਸੁਪਰੀਮ ਕੋਰਟ ਨੇ ਆਪਣੇ ਅੰਤਰਿਮ ਹੁਕਮ ’ਚ ਕਿਸੇ ਵੀ ਅਦਾਲਤ ਨੂੰ ਉਸ ਦੇ ਅਗਲੇ ਫ਼ੈਸਲੇ ਤੱਕ ਲਾਗੂ ਅੰਤਰਿਮ ਹੁਕਮ ਜਾਂ ਆਖਰੀ ਹੁਕਮ ਪਾਸ ਕਰਨ ਤੋਂ ਰੋਕ ਦਿੱਤਾ ਸੀ ਜਿਸ ’ਚ ਸਰਵੇਖਣ ਦਾ ਨਿਰਦੇਸ਼ ਵਾਲੇ ਹੁਕਮ ਵੀ ਸ਼ਾਮਲ ਸਨ।