ਨੀਰਵ ਮੋਦੀ ਦਾ ਭਰਾ ਅਮਰੀਕਾ ’ਚੋਂ ਗ੍ਰਿਫ਼ਤਾਰ

0
148

ਨੀਰਵ ਮੋਦੀ ਦਾ ਭਰਾ ਅਮਰੀਕਾ ’ਚੋਂ ਗ੍ਰਿਫ਼ਤਾਰ
ਨਵੀਂ ਦਿੱਲੀ : ਅਮਰੀਕੀ ਅਧਿਕਾਰੀਆਂ ਨੂੰ ਸੀਬੀਆਈ ਦੀਆਂ ਬੇਨਤੀ ਕਰਨ ’ਤੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਛੋਟੇ ਭਰਾ ਨਿਹਾਲ ਮੋਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੀ ਹਾਂ ਨਹਾਲ ਮੋਦੀ ਨੂੂੰੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਸ ਮਾਮਲੇ ਵਿੱਚ ਸੁਣਵਾਈ ਦੀ ਅਗਲੀ ਤਰੀਕ 17 ਜੁਲਾਈ ਤਹਿ ਕੀਤੀ ਗਈ ਹੈ। ਨਿਹਾਲ ਵੱਲੋਂ ਜ਼ਮਾਨਤ ਦੀ ਮੰਗ ਕੀਤੀ ਜਾ ਸਕਦੀ ਹੈ, ਪਰ ਅਮਰੀਕੀ ਵਕੀਲ ਇਸ ਦਾ ਵਿਰੋਧ ਕਰਨਗੇ। ਅਮਰੀਕੀ ਵਕੀਲਾਂ ਦੀ ਅਗਵਾਈ ਹੇਠ ਹਵਾਲਗੀ ਦੀ ਕਾਰਵਾਈ ਦੋ ਦੋਸ਼ਾਂ ‘ਤੇ ਕੀਤੀ ਗਈ ਸੀ – ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੀ ਧਾਰਾ 3 ਦੇ ਤਹਿਤ ਮਨੀ ਲਾਂਡਰਿੰਗ ਦਾ ਇੱਕ ਦੋਸ਼ ਅਤੇ ਭਾਰਤੀ ਦੰਡ ਵਿਧਾਨ ਦੀ ਧਾਰਾ 120-ਬੀ (ਮੁਜਰਮਾਨਾ ਸਾਜ਼ਿਸ਼) ਅਤੇ 201 (ਲਾਪਤਾ) ਦੇ ਤਹਿਤ ਅਪਰਾਧਿਕ ਸਾਜ਼ਿਸ਼ ਦਾ ਇੱਕ ਦੋਸ਼।
ਦੱਸਣਯੋਗ ਹੈ ਕਿ 46 ਸਾਲਾ ਨਿਹਾਲ, ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ 13,000 ਕਰੋੜ ਰੁਪਏ ਦੇ ਕਥਿਤ ਧੋਖਾਧੜੀ ਦੇ ਮਾਮਲੇ, ਜਿਹੜਾ ਆਪਣੇ ਆਪ ਵਿਚ ਅਜਿਹਾ ਇਕ ਸਭ ਤੋਂ ਵੱਡਾ ਧੋਖਾਧੜੀ ਮਾਮਲੇ ਹੈ, ਦਾ ਦੋਸ਼ੀ ਹੈ। ਇਹ ਦੋਸ਼ ਲਗਾਇਆ ਗਿਆ ਹੈ ਕਿ ਇਹ ਧੋਖਾਧੜੀ ਦੋਵਾਂ ਭਰਾਵਾਂ ਅਤੇ ਉਨ੍ਹਾਂ ਦੇ ਚਾਚਾ ਮੇਹੁਲ ਚੋਕਸੀ ਦੁਆਰਾ ਕੀਤੀ ਗਈ ਸੀ।

LEAVE A REPLY

Please enter your comment!
Please enter your name here