10 ਜੁਲਾਈ ਨੂੰ ਹਸੀਨਾ ਖ਼ਿਲਾਫ਼ ਦੋਸ਼ਾਂ ’ਤੇ ਹੋਵੇਗਾ ਫ਼ੈਸਲਾ ਢਾਕਾ :

10 ਜੁਲਾਈ ਨੂੰ ਹਸੀਨਾ ਖ਼ਿਲਾਫ਼ ਦੋਸ਼ਾਂ ’ਤੇ ਹੋਵੇਗਾ ਫ਼ੈਸਲਾ ਢਾਕਾ : ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਵੱਲੋਂ ਸੋਮਵਾਰ 10 ਜੁਲਾਈ ਨੂੰ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਸ ਦੇ ਦੋ ਚੋਟੀ ਦੇ ਸਹਿਯੋਗੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਜਾਣਗੇ। ਹਸੀਨਾ, ਸਾਬਕਾ ਗ੍ਰਹਿ ਮੰਤਰੀ ਅਸਦੁਜ਼ਾਮਨ ਖਾਨ ਕਮਲ ਅਤੇ ਸਾਬਕਾ ਪੁਲੀਸ ਇੰਸਪੈਕਟਰ ਜਨਰਲ ਚੌਧਰੀ ਅਬਦੁੱਲਾ ਅਲ-ਮਾਮੂਨ ’ਤੇ ਮਨੁੱਖਤਾ ਵਿਰੁੱਧ ਕਥਿਤ ਅਪਰਾਧਾਂ ਦੇ ਕੇਸ ਵਿੱਚ ਦੋਸ਼ ਲਗਾਏ ਗਏ ਹਨ। ਦ ਡੇਲੀ ਸਟਾਰ ਅਖਬਾਰ ਨੇ ਰਿਪੋਰਟ ਦਿੱਤੀ ਕਿ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ-1 (ਆਈ.ਸੀ.ਟੀ.-1) ਨੇ ਹਸੀਨਾ, ਕਮਲ ਅਤੇ ਅਲ-ਮਾਮੂਨ ਖ਼?ਲਾਫ਼ ਦੋਸ਼ ਤੈਅ ਕੀਤੇ ਜਾਣਗੇ ਜਾਂ ਨਹੀਂ, ਇਸ ਬਾਰੇ ਫ਼ੈਸਲਾ ਕਰਨ ਲਈ 10 ਜੁਲਾਈ ਦੀ ਤਾਰੀਖ਼ ਤੈਅ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਸ ਦਿਨ ਤਿੰਨ ਮੈਂਬਰੀ ਟ੍ਰਿਬਿਊਨਲ ਬਚਾਅ ਪੱਖ ਦੇ ਵਕੀਲਾਂ ਵੱਲੋਂ ਦਾਇਰ ਪਟੀਸ਼ਨਾਂ ਸੁਣੇਗਾ, ਜਿਨ੍ਹਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲਾਂ ਵਿਰੁੱਧ ਦੋਸ਼ ਬੇਬੁਨਿਆਦ ਹਨ ਅਤੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਹਸੀਨਾ, ਕਮਲ ਅਤੇ ਅਲ-ਮਾਮੂਨ ’ਤੇ 1 ਜੂਨ ਨੂੰ ਮਨੁੱਖਤਾ ਵਿਰੁੱਧ ਪੰਜ ਅਪਰਾਧਾਂ ਦੇ ਦੋਸ਼ ਲਗਾਏ ਗਏ ਸਨ। ਇਸਤਗਾਸਾ ਪੱਖ ਨੇ ਬਰਖਾਸਤ ਪ੍ਰਧਾਨ ਮੰਤਰੀ, ਸਾਬਕਾ ਗ੍ਰਹਿ ਮੰਤਰੀ ਅਤੇ ਸਾਬਕਾ ਚੋਟੀ ਦੇ ਪੁਲੀਸ ਅਧਿਕਾਰੀ ਖ਼?ਲਾਫ਼ ਕਤਲ, ਕਤਲ ਦੀ ਕੋਸ਼ਿਸ਼, ਤਸੀਹੇ ਅਤੇ ਜਾਨਲੇਵਾ ਹਥਿਆਰਾਂ ਦੀ ਵਰਤੋਂ ਸਮੇਤ ਹੋਰ ਕਈ ਦੋਸ਼ ਲਗਾਏ ਹਨ