ਛੁੱਟੀ ’ਤੇ ਆਏ ਫ਼ੌਜੀ ਵੱਲੋਂ ਖ਼ੁਦਕੁਸ਼ੀ
ਸੁਨਾਮ ਊਧਮ ਸਿੰਘ ਵਾਲਾ : ਇੱਥੋਂ ਨੇੜਲੇ ਪਿੰਡ ਚੌਵਾਸ ਜਖੇਪਲ ਦੇ ਛੁੱਟੀ ’ਤੇ ਆਏ ਫ਼ੌਜੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸਥਾਨਕ ਸਿਵਲ ਹਸਪਤਾਲ ਵਿੱਚ ਥਾਣਾ ਧਰਮਗੜ੍ਹ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਚੌਵਾਸ ਜਖੇਪਲ ਦਾ 28 ਵਰ੍ਹ?ਆਂ ਦਾ ਮੇਜਰ ਸਿੰਘ ਪੁੱਤਰ ਦਰਸ਼ਨ ਸਿੰਘ ਫ਼ੌਜ ਵਿੱਚ ਨੌਕਰੀ ਕਰਦਾ ਸੀ ਅਤੇ ਹੁਣ ਛੁੱਟੀ ’ਤੇ ਆਪਣੇ ਘਰ ਆਇਆ ਹੋਇਆ ਸੀ। ਉਸ ਨੇ ਸਵੇਰੇ ਦਸ ਵਜੇ ਖੇਤ ਮੋਟਰ ਦੇ ਕੋਠੇ ’ਚ ਜਾ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਛੁੱਟੀ ’ਤੇ ਆਏ ਫ਼ੌਜੀ ਵੱਲੋਂ ਖ਼ੁਦਕੁਸ਼ੀ
Date: