ਪੁਰਾਣਾ ਪੁਲ ਢਹਿਣ ਕਾਰਨ 9 ਮੌਤਾਂ
ਵਡੋਦਰਾ : ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਚਾਰ ਦਹਾਕੇ ਪੁਰਾਣੇ ਪੁਲ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਬੱਚੇ ਸਮੇਤ ਨੌਂ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਰਾਹਤ ਕਾਰਜਾਂ ਦੌਰਾਨ ਨੌਂ ਹੋਰਾਂ ਨੂੰ ਬਚਾ ਲਿਆ ਗਿਆ।
ਸੁਪਰਡੈਂਟ ਆਫ ਪੁਲਿਸ (ਵਡੋਦਰਾ ਦਿਹਾਤੀ) ਰੋਹਨ ਆਨੰਦ ਨੇ ਦੱਸਿਆ ਕਿ ਮੱਧ ਗੁਜਰਾਤ ਨੂੰ ਰਾਜ ਦੇ ਸੌਰਾਸ਼ਟਰ ਖੇਤਰ ਨਾਲ ਜੋੜਦੇ ਮਾਹੀਸਾਗਰ ਨਦੀ ’ਤੇ ਸਥਿਤ ਗੰਭੀਰਾ ਪੁਲ ਦਾ ਇੱਕ ਹਿੱਸਾ ਡਿੱਗਣ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ। ਇਹ ਪੁਲ ਜ਼ਿਲ੍ਹੇ ਦੇ ਪਦਰਾ ਕਸਬੇ ਨੇੜੇ ਸਥਿਤ ਸੀ।
ਆਨੰਦ ਨੇ ਕਿਹਾ, ‘‘ਵੇਰਵਿਆਂ ਅਨੁਸਾਰ ਲਗਪਗ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਨੌਂ ਹੋਰ ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਪੰਜ ਨੂੰ ਵਡੋਦਰਾ ਦੇ ਐੱਸਐੱਸਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਬਚਾਏ ਗਏ ਵਿਅਕਤੀਆਂ ਵਿੱਚੋਂ ਕੋਈ ਵੀ ਗੰਭੀਰ ਹਾਲਤ ਵਿੱਚ ਨਹੀਂ ਹੈ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।”
ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 7.30 ਵਜੇ ਪੁਲ ਦਾ 10 ਤੋਂ 15 ਮੀਟਰ ਲੰਬਾ ਸਲੈ…
ਪੁਰਾਣਾ ਪੁਲ ਢਹਿਣ ਕਾਰਨ 9 ਮੌਤਾਂ
Vadodara: 40-Year-Old Bridge Collapses, 9 Dead Including Child, 9 Rescued