ਘਰ ਵਿਚ ਵੜਿਆ ਤੇਂਦੂਆ
ਹੁਸ਼ਿਆਰਪੁਰ : ਜਨੌਰੀ ਨੇੜੇ ਦੰਦੋਹ ਪਿੰਡ ਵਿੱਚ ਇੱਕ ਘਰ ’ਚ ਤਿੰਨ ਘੰਟੇ ਚੱਲੇ ਅਪਰੇਸ਼ਨ ਤੋਂ ਬਾਅਦ ਇੱਕ ਤੇਂਦੂਏ ਨੂੰ ਕੱਢਆ ਗਿਆ ਹੈ। ਡਿਵੀਜ਼ਨਲ ਫੋਰੈਸਟ ਅਫਸਰ (ਵਾਈਲਡਲਾਈਫ) ਅਮਨੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਮੰਗਲਵਾਰ ਰਾਤ ਨੂੰ ਸੂਚਨਾ ਮਿਲੀ ਸੀ ਕਿ ਦੰਦੋਹ ਦੇ ਇੱਕ ਘਰ ਵਿੱਚ ਇੱਕ ਤੇਂਦੂਆ ਦੇਖਿਆ ਗਿਆ ਹੈ। ਫੋਰੈਸਟ ਰੇਂਜ ਅਫਸਰ ਵਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਬਚਾਅ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਨਵਰ ਨੂੰ ਘਰ ਦੇ ਚਾਰੇ ਵਾਲੇ ਕਮਰੇ ਵਿੱਚ ਦੇਖਿਆ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਦੋ ਡਾਕਟਰਾਂ ਨੂੰ ਬੁਲਾਇਆ ਗਿਆ ਅਤੇ ਕਰੀਬ ਤਿੰਨ ਸਾਲ ਦੇ ਮੰਨੇ ਜਾਂਦੇ ਤੇਂਦੂਏ ਨੂੰ ਡਾਰਟ ਗਨ ਦੀ ਵਰਤੋਂ ਕਰਕੇ ਲਗਭਗ ਤਿੰਨ ਘੰਟਿਆਂ ਬਾਅਦ ਬੇਹੋਸ਼ ਕੀਤਾ ਗਿਆ। ਇਸ ਨੂੰ ਸੁਰੱਖਿਅਤ ਬਚਾ ਲਿਆ ਗਿਆ ਅਤੇ ਉਸੇ ਰਾਤ ਜੰਗਲ ਵਿੱਚ ਛੱਡ ਦਿੱਤਾ ਗਿਆ ਹੈ। ਦੰਦੋਹ ਸ਼ਿਵਾਲਿਕ ਜੰਗਲੀ ਰੇਂਜ ਦੇ ਕਿਨਾਰੇ ’ਤੇ ਸਥਿਤ ਹੈ, ਜਿੱਥੇ ਹਾਲ ਹੀ ਦੇ ਸਾਲਾਂ ਦੌਰਾਨ ਤੇਂਦੂਏ ਦੀ ਆਬਾਦੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਜਿਸ ਦੇ ਨਤੀਜੇ ਵਜੋਂ ਜੰਗਲ ਨਾਲ ਲੱਗਦੇ ਪਿੰਡਾਂ ਵਿੱਚ ਤੇਂਦੂਏ ਆਉਣ ਦੀਆਂ ਵਿੱਚ ਵਾਧਾ ਹੋਇਆ ਹੈ।
ਘਰ ਵਿਚ ਵੜਿਆ ਤੇਂਦੂਆ
Leopard Rescued from House in Dandoh Village, Hoshiarpur – July 2025