ਮੋਦੀ ਬ੍ਰਾਜ਼ੀਲ ’ਚ ‘ਗਰੈਂਡ ਕਾਲਰ ਆਫ ਦਿ ਨੈਸ਼ਨਲ ਆਰਡਰ ਆਫ ਦਿ ਸਦਰਨ ਕਰਾਸ’ ਪੁਰਸਕਾਰ ਨਾਲ ਸਨਮਾਨਿਤ

ਮੋਦੀ ਬ੍ਰਾਜ਼ੀਲ ’ਚ ‘ਗਰੈਂਡ ਕਾਲਰ ਆਫ ਦਿ ਨੈਸ਼ਨਲ ਆਰਡਰ ਆਫ ਦਿ ਸਦਰਨ ਕਰਾਸ’ ਪੁਰਸਕਾਰ ਨਾਲ ਸਨਮਾਨਿਤ
ਬ੍ਰਾਜ਼ੀਲ : ਬ੍ਰਾਜ਼ੀਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਬਉੱਚ ਪੁਰਸਕਾਰ ‘ਗਰੈਂਡ ਕਾਲਰ ਆਫ ਦਿ ਨੈਸ਼ਨਲ ਆਰਡਰ ਆਫ ਦਿ ਸਦਰਨ ਕਰਾਸ’ ਨਾਲ ਸਨਮਾਨਿਤ ਕੀਤਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਆਲਮੀ ਪੁਰਸਕਾਰਾਂ ਦੀ ਗਿਣਤੀ 26 ਹੋ ਗਈ ਹੈ। ਯਾਤਰਾ ’ਤੇ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਬ੍ਰਾਸੀਲੀਆ ਵਿੱਚ 114 ਘੋੜ ਸਵਾਰਾਂ ਨੇ ਸਵਾਗਤ ਕੀਤਾ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਸ ਇਨਾਸੀਓ ਲੂਲਾ ਡਿ ਸਿਲਵਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਬ੍ਰਾਸੀਲੀਆ ਦੇ ਅਲਵੋਰਾਡਾ ਪੈਲੇਸ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ‘ਗਾਰਡ ਆਫ ਆਨਰ’ ਦਿੱਤਾ। ਇਸ ਦੌਰਾਨ ਭਾਰਤੀ ਅਤੇ ਬ੍ਰਾਜ਼ੀਲ ਦੇ ਕੌਮੀ ਤਰਾਨੇ ਵੀ ਵਜਾਏ ਗਏ। ਪ੍ਰਧਾਨ ਮੰਤਰੀ ਮੋਦੀ ਪੰਜ ਦੇਸ਼ਾਂ ਦੀ ਯਾਤਰਾ ਤਹਿਤ ਬ੍ਰਾਜ਼ੀਲ ਪੁੱਜੇ ਹਨ। ਰੀਓ ਡਿ ਜਨੇਰੀਓ ਵਿੱਚ ਬ੍ਰਿਕਸ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਮਗਰੋਂ ਉਹ ਇਸ ਦੇਸ਼ ਦੀ ਅਧਿਕਾਰਿਤ ਯਾਤਰਾ ’ਤੇ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰ…