ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ: ਟਰੰਪ

ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ: ਟਰੰਪ
ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਵ ਨੂੰ ਹਥਿਆਰਾਂ ਦੀ ਸਪਲਾਈ ਰੋਕਣ ਸਬੰਧੀ ਹੁਕਮ ਜਾਰੀ ਕਰਨ ਦੇ ਕੁਝ ਦਿਨ ਬਾਅਦ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਵੱਲੋਂ ਯੂਕਰੇਨ ਨੂੰ ਹੋਰ ਹਥਿਆਰ ਭੇਜੇ ਜਾਣਗੇ।
ਉਨ੍ਹਾਂ ਦਾ ਇਹ ਬਿਆਨ ਪੈਂਟਾਗਨ ਵੱਲੋਂ ਪਿਛਲੇ ਹਫ਼ਤੇ ਕੀਤੇ ਗਏ ਐਲਾਨ ਤੋਂ ਬਾਅਦ ਉਨ੍ਹਾਂ ਦੇ ਅਚਾਨਕ ਬਦਲੇ ਰੁਖ਼ ਨੂੰ ਦਰਸਾਉਂਦਾ ਹੈ। ਪੈਂਟਾਗਨ ਨੇ ਕਿਹਾ ਸੀ ਕਿ ਉਹ ਯੂੁਕਰੇਨ ਨੂੰ ਹਵਾਈ ਹਮਲਿਆਂ ਤੋਂ ਬਚਾਅ ਕਰਨ ਵਾਲੀਆਂ ਮਿਜ਼ਾਈਲਾਂ, ਸਟੀਕ ਨਿਸ਼ਾਨੇ ਲਾਉਣ ਵਾਲੀਆਂ ਤੋਪਾਂ ਵਰਗੇ ਕੁਝ ਹਥਿਆਰਾਂ ਦੀ ਸਪਲਾਈ ਰੋਕ ਰਿਹਾ ਹੈ। ਇਹ ਹੁਕਮ ਇਸ ਕਰਕੇ ਦਿੱਤਾ ਗਿਆ ਸੀ ਕਿਉਂਕਿ ਅਮਰੀਕਾ ਇਸ ਗੱਲ ਨੂੰ ਲੈ ਕੇ ਫਿਕਰਮੰਦ ਸੀ ਕਿ ਉਸ ਦੇ ਆਪਣੇ ਹਥਿਆਰਾਂ ਦਾ ਭੰਡਾਰ ਬਹੁਤ ਘਟ ਗਿਆ ਹੈ।
ਯੂਕਰੇਨ ਨੂੰ ਹੋਰ ਹਥਿਅਰ ਭੇਜਣ ਸਬੰਧੀ ਸਵਾਲ ’ਤੇ ਡੋਨਲਡ ਟਰੰਪ ਨੇ ਕਿਹਾ, ‘‘ਸਾਨੂੰ ਅਜਿਹਾ ਕਰਨਾ ਹੀ ਹੋਵੇਗਾ। ਉਨ੍ਹਾਂ ਨੂੰ ਆਪਣੀ ਰੱਖਿਆ ਕਰਨ ’ਚ ਸਮਰੱਥ ਹੋੋਣਾ ਪਵੇਗਾ। ਉਨ੍ਹਾਂ ’ਤੇ ਭਾਰੀ ਹਮਲਾ ਹੋ ਰਿਹਾ ਹੈ। ਅਸੀਂ ਕੁਝ ਹੋਰ ਹਥਿਆ…