ਰੂਸ ਵੱਲੋਂ 728 ਡਰੋਨ, 13 ਮਿਜ਼ਾਈਲਾਂ ਰਾਹੀਂ ਯੂਕਰੇਨ ਨੇ ਹਮਲਾ
ਕੀਵ : ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਲਗਾਤਾਰ ਯੂਕਰੇਨ ’ਤੇ 728 ਸ਼ਾਹੇਦ ਅਤੇ ਡੀਕੋਏ ਡਰੋਨ ਦੇ ਨਾਲ-ਨਾਲ 13 ਮਿਜ਼ਾਈਲਾਂ ਦਾਗੀਆਂ ਹਨ। ਸੈਨਾ ਨੇ ਬੁੱਧਵਾਰ ਨੂੰ ਦੱਸਿਆ ਕਿ ਹਵਾਈ ਰੱਖਿਆ ਨੇ 296 ਡਰੋਨ ਅਤੇ ਸੱਤ ਮਿਜ਼ਾਈਲਾਂ ਨੂੰ ਡੇਗ ਦਿੱਤਾ, ਜਦੋਂ ਕਿ 415 ਹੋਰ ਡਰੋਨ ਰਾਡਾਰਾਂ ਤੋਂ ਗੁੰਮ ਹੋ ਗਏ ਜਾਂ ਜਾਮ ਹੋ ਗਏ। ਇਸ ਹਮਲੇ ਵਿੱਚ ਜ਼ਿਆਦਾਤਰ ਯੂਕਰੇਨ ਦੇ ਪੱਛਮੀ ਵੋਲਿਨ ਖੇਤਰ ਅਤੇ ਵੋਲਿਨ ਖੇਤਰ ਦੀ ਰਾਜਧਾਨੀ ਲੁਤਸਕ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਕਿ ਯੂਕਰੇਨ ਦੇ ਉੱਤਰ-ਪੱਛਮ ਵਿੱਚ, ਪੋਲੈਂਡ ਅਤੇ ਬੇਲਾਰੂਸ ਦੀ ਸਰਹੱਦ ਨਾਲ ਲੱਗਦੇ ਹਨ।
ਰੂਸ ਵੱਲੋਂ 728 ਡਰੋਨ, 13 ਮਿਜ਼ਾਈਲਾਂ ਰਾਹੀਂ ਯੂਕਰੇਨ ਨੇ ਹਮਲਾ
Russia Attacks Ukraine with 728 Drones, 13 Missiles – Focus on Volyn Region | July 2025