ਦਲੀਪ ਕੁਮਾਰ ਤੇ ਰਾਜ ਕਪੂਰ ਦੇ ਪੁਸ਼ਤੈਨੀ ਘਰ ਬਣਨਗੇ ਮਿਊਜ਼ੀਅਮ

Dilip Kumar & Raj Kapoor’s Ancestral Homes in Peshawar to Become Museums | PKR 33.8 Million Approved

0
157

ਦਲੀਪ ਕੁਮਾਰ ਤੇ ਰਾਜ ਕਪੂਰ ਦੇ ਪੁਸ਼ਤੈਨੀ ਘਰ ਬਣਨਗੇ ਮਿਊਜ਼ੀਅਮ
ਪੇਸ਼ਾਵਰ “: ਪਾਕਿਸਤਾਨ ਦੀ ਖ਼ੈਬਰ ਪਖ਼ਤੂਨਖ਼ਵਾ ਸੂਬਾਈ ਸਰਕਾਰ ਨੇ ਬੀਤੇ ਦਿਨ ਬੁੱਧਵਾਰ ਨੂੰ ਇੱਥੇ ਭਾਰਤ ਦੇ ਨਾਮੀ ਫਿਲਮ ਸਿਤਾਰਿਆਂ ਦਲੀਪ ਕੁਮਾਰ ਅਤੇ ਰਾਜ ਕਪੂਰ ਨਾਲ ਸਬੰਧਤ ਇਤਿਹਾਸਕ ਇਮਾਰਤਾਂ ਦੀ ਬਹਾਲੀ ਅਤੇ ਸੰਭਾਲ ਲਈ 3.38 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ। ਸੂਬੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਅਤੇ ਸੈਰ-ਸਪਾਟਾ ਤੇ ਪੁਰਾਤੱਤਵ ਸਲਾਹਕਾਰ ਜ਼ਾਹਿਦ ਖਾਨ ਸ਼ਿਨਵਾਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਹ ਮਨਜ਼ੂਰੀ ਦਿੱਤੀ ਗਈ ਹੈ। ਖ਼ੈਬਰ ਪਖ਼ਤੂਨਖ਼ਵਾ ਪੁਰਾਤੱਤਵ ਵਿਭਾਗ ਨੇ ਦੋਵਾਂ ਅਦਾਕਾਰਾਂ ਦੇ ਜੀਵਨ ਅਤੇ ਕਰੀਅਰ ਨੂੰ ਸਮਰਪਿਤ ਦੋਵਾਂ ਇਮਾਰਤਾਂ ਨੂੰ ਅਜਾਇਬ ਘਰਾਂ ਵਿੱਚ ਬਦਲਣ ਦੀ ਯੋਜਨਾ ਬਣਾਈ ਹੈ। ਤਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 13 ਜੁਲਾਈ, 2014 ਨੂੰ ਇਨ੍ਹਾਂ ਘਰਾਂ ਨੂੰ ਕੌਮੀ ਵਿਰਾਸਤ ਕਰਾਰ ਦਿੱਤਾ ਸੀ।

LEAVE A REPLY

Please enter your comment!
Please enter your name here