ਗੋਲੀ ਕਾਂਡ ’ਚ ਅਸਲਾ ਮੁੱਹਈਆ ਕਰਵਾਉਣ ਵਾਲਾ ਕਾਬੂ
ਧਰਮਕੋਟ : ਕੋਟ ਈਸੇ ਖਾਂ ਦੇ ਨਾਮੀ ਡਾਕਟਰ ਅਤੇ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲਜੀਤ ਕੰਬੋਜ ਦੇ ਮਾਮਲੇ ਵਿੱਚ ਅੱਜ ਪੁਲੀਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਪੁਲੀਸ ਕਪਤਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਗੋਲੀ ਕਾਂਡ ਵਿੱਚ ਦੋਸ਼ੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਦੇ ਇੱਕ ਨਜ਼ਦੀਕੀ ਨੂੰ ਅੱਜ ਪੁਲੀਸ ਨੇ ਕਾਬੂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਪਹਿਲੇ ਤਿੰਨ ਮੁਲਜ਼ਮ ਜੋ ਰਿਮਾਂਡ ਉੱਤੇ ਚੱਲ ਰਹੇ ਹਨ ਤੋਂ ਬਾਰੀਕੀ ਨਾਲ ਕੀਤੀ ਪੁੱਛਗਿੱਛ ਦੌਰਾਨ ਹਰਮੀਤ ਸਿੰਘ ਮੀਤਾ ਵਾਸੀ ਤਲਵੰਡੀ ਸੂਬਾ, ਨਜ਼ਦੀਕ ਪੱਟੀ ਨੂੰ ਕਾਬੂ ਕਰ ਲਿਆ ਗਿਆ ਹੈ। ਕਾਬੂ ਕੀਤਾ ਮੁਲਜ਼ਮ ਲੰਡਾ ਹਰੀਕੇ ਦਾ ਪ੍ਰਮੁੱਖ ਸਾਥੀ ਹੈ ਅਤੇ ਉਹ ਗੈਂਗ ਦੇ ਮੈਂਬਰਾਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਸੀ।
ਇਸ ਕਾਂਡ ਵਿਚ ਵੀ ਉਸਨੇ ਦੋਸ਼ੀਆਂ ਨੂੰ ਹਥਿਆਰ ਸਪਲਾਈ ਕੀਤੇ ਸਨ। ਉਨ੍ਹਾਂ ਦੱਸਿਆ ਕਿ ਲਖਬੀਰ ਲੰਡਾ ਹਰੀਕੇ ਵੀ ਪੁਲੀਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ, ਕਿਉਂਕਿ ਉਸਦੀ ਸਿੱਧੀ ਸ਼ਮੂਲੀਅਤ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮ ਛੇ ਦਿਨ ਦੇ ਪੁਲੀਸ ਰਿਮਾਂਡ ਉੱਤੇ ਹਨ, ਜਿਨ੍ਹਾਂ ਤੋਂ ਪੂਰੀ ਬਾਰੀਕੀ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜੇ ਕਈ ਹੋਰ ਖੁਲਾਸੇ ਹੋਣ ਦਾ ਅਨੁਮਾਨ ਹੈ।
ਗੋਲੀ ਕਾਂਡ ’ਚ ਅਸਲਾ ਮੁੱਹਈਆ ਕਰਵਾਉਣ ਵਾਲਾ ਕਾਬੂ
Date: