ਚੋਣ ਕਮਿਸ਼ਨ ‘ਭਾਜਪਾ ਦੇ ਸੈੱਲ ਵਾਂਗ’ ਕੰਮ ਕਰ ਰਿਹੈ: ਤੇਜਸਵੀ ਯਾਦਵ
ਪਟਨਾ : ਇਕ ਪਾਸੇ ਜਿਥੇ ਅੱਜ ਸੁਪਰੀਮ ਕੋਰਟ ਚੋਣ ਕਮਿਸ਼ਨ ਦੇ ਚੋਣ ਵਾਲੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਖ਼ਾਸ ਜ਼ੋਰਦਾਰ ਸੋਧ ਕਰਨ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰ ਰਿਹਾ ਹੈ, ਉਥੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਚੋਣ ਸੰਸਥਾ ‘ਤੇ ਕਈ ਵਾਰ ਪੁੱਛੇ ਜਾਣ ਦੇ ਬਾਵਜੂਦ “ਸਪਸ਼ਟੀਕਰਨ ਜਾਰੀ ਨਹੀਂ ਕਰਨ”ਦਾ ਦੋਸ਼ ਲਗਾਇਆ। ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਚੋਣ ਕਮਿਸ਼ਨ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਦੇ “ਪਾਰਟੀ ਸੈੱਲ”ਵਾਂਗ ਕੰਮ ਕਰ ਰਿਹਾ ਹੈ।
ਸਵਾਲ ਉਠਾਉਂਦਿਆਂ ਬਿਹਾਰ ਦੇ ਵਿਰੋਧੀ ਧਿਰ ਦੇ ਨੇਤਾ ਨੇ ਚੋਣ ਕਮਿਸ਼ਨ ਤੋਂ ਤਸਦੀਕ ਪ੍ਰਕਿਰਿਆ ਲਈ ਲੋੜੀਂਦੇ ਦਸਤਾਵੇਜ਼ਾਂ ਵਜੋਂ ਆਧਾਰ ਕਾਰਡ, ਰਾਸ਼ਨ ਕਾਰਡ, ਜੌਬ ਕਾਰਡ ਅਤੇ ਮਨਰੇਗਾ ਕਾਰਡ ਨੂੰ ਸ਼ਾਮਲ ਨਾ ਕਰਨ ਦੇ ਕਾਰਨ ਪੁੱਛੇ ਹਨ। ਉਨ੍ਹਾਂ ਇਹ ਗੱਲ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਉਨ੍ਹਾਂ ਕਿਹਾ, “ਅਸੀਂ ਅਦਾਲਤ ਵਿੱਚ ਪਹੁੰਚ ਕੀਤੀ ਹੈ ਅਤੇ ਆਪਣਾ ਪੱਖ ਪੇਸ਼ ਕੀਤਾ ਹੈ। ਦੇਖਦੇ ਹਾਂ ਕਿ ਅਦਾਲਤ ਵਿੱਚ ਕੀ ਹੁੰਦਾ ਹੈ… ਸਭ ਤੋਂ ਵੱਡਾ ਸਵਾਲ ਇਹ ਹੈ ਕਿ ਤੁਸੀਂ ਆਧਾਰ ਕਾਰਡ, ਰਾਸ਼ਨ ਕਾਰਡ, ਜੌਬ ਕਾਰਡ, ਮਨਰੇਗਾ ਕਾਰਡ ਨੂੰ ਕਿਉਂ ਰੱਦ ਕਰ ਰਹੇ ਹੋ? ਬਿਹਾਰ ਦੇ ਲੋਕਾਂ ਕੋਲ ਅਜੇ ਵੀ ਦਸਤਾਵੇਜ਼ ਨਹੀਂ ਹਨ।’’
ਤੇਜਸਵੀ ਨੇ ਕਿਹਾ, ‘‘ਚੋਣ ਕਮਿਸ਼ਨ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕਰ ਰਿਹਾ ਹੈ। ਕਮਿਸ਼ਨਰ ਪ੍ਰੈਸ ਕਾਨਫਰੰਸ ਕਰਕੇ ਸਭ ਕੁਝ ਸਪੱਸ਼ਟ ਕਿਉਂ ਨਹੀਂ ਕਰ ਸਕਦੇ? ਉਹ ਉਲਝਣ ਕਿਉਂ ਪੈਦਾ ਕਰ ਰਹੇ ਹਨ? ਚੋਣ ਕਮਿਸ਼ਨ ਨੂੰ ਕਿਸ ਗੱਲ ਦੀ ਆਕੜ ਹੈ? ਅਜਿਹਾ ਲੱਗਦਾ ਹੈ ਜਿਵੇਂ ਚੋਣ ਕਮਿਸ਼ਨ ਭਾਜਪਾ ਦੇ ਪਾਰਟੀ ਸੈੱਲ ਵਾਂਗ ਕੰਮ ਕਰ ਰਿਹਾ ਹੈ।”
ਚੋਣ ਕਮਿਸ਼ਨ ‘ਭਾਜਪਾ ਦੇ ਸੈੱਲ ਵਾਂਗ’ ਕੰਮ ਕਰ ਰਿਹੈ: ਤੇਜਸਵੀ ਯਾਦਵ
Date: